ਪਠਾਨਕੋਟ (ਆਦਿਤਿਆ)-ਸਥਾਨਕ ਬੇਵੀਆਂ ਮੁਹੱਲਾ ਪੁਰਾਣਾ ਸ਼ਾਹਪੁਰ ਵਾਸੀ ਇਕ ਲੜਕੀ ਨਾਲ ਉਸ ਦੇ ਮੁਹੱਲੇ ਦੇ ਇਕ ਵਿਅਕਤੀ ਵਲੋਂ ਕਈ ਸਾਲਾਂ ਤਕ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੀੜਤ ਲੜਕੀ ਨੇ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਬਾਰੇ 'ਚ ਐੱਸ. ਐੱਸ. ਪੀ. ਜ਼ਿਲਾ ਪਠਾਨਕੋਟ ਰਾਕੇਸ਼ ਕੌਸ਼ਲ ਨੂੰ ਜਾਣੂ ਕਰਵਾਇਆ ਅਤੇ ਦੋਸ਼ੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
ਕਾਂਗਰਸ ਨੇਤਾ ਕਾਰਤਿਕ ਵਡੈਹਰਾ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਐੱਸ. ਐੱਸ. ਪੀ. ਨੂੰ ਦਰਖਾਸਤ ਦੇਣ ਦੇ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਰਿਚੀ (ਨਕਲੀ ਨਾਂ) ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਰਹਿਣ ਵਾਲਾ ਉਕਤ ਵਿਅਕਤੀ ਮੇਰੇ ਨਾਬਾਲਿਗ ਹੋਣ ਦੇ ਸਮੇਂ ਤੋਂ ਲੈ ਕੇ ਕਈ ਸਾਲਾਂ ਤਕ ਮੇਰੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਜਦ ਮੈਂ ਉਸ ਨੂੰ ਰੋਕਣਾ ਚਾਹਿਆ ਤਾਂ ਉਹ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ, ਇਸ ਲਈ ਉਹ ਕਈ ਸਾਲਾਂ ਤਕ ਇਸ ਸਬੰਧੀ ਕਿਸੇ ਨੂੰ ਦੱਸ ਨਾ ਸਕੀ।
ਉਸ ਨੇ ਦੱਸਿਆ ਕਿ ਉਕਤ ਵਿਅਕਤੀ ਖੁਦ ਸ਼ਾਦੀਸ਼ੁਦਾ ਹੈ ਅਤੇ ਚਾਰ ਬੱਚਿਆਂ ਦਾ ਪਿਤਾ ਹੈ, ਪਰ ਜਦ ਵੀ ਮੇਰੇ ਪਰਿਵਾਰ ਨੇ ਮੇਰਾ ਵਿਆਹ ਕਰਵਾਉਣਾ ਚਾਹਿਆ ਤਾਂ ਉਕਤ ਵਿਅਕਤੀ ਨੇ ਮੇਰੀਆਂ ਖਿੱਚੀਆਂ ਹੋਈਆਂ ਅਸ਼ਲੀਲ ਫੋਟੋਆਂ ਦਿਖਾ ਕੇ ਮੇਰਾ ਵਿਆਹ ਤੁੜਵਾ ਦਿੱਤਾ ਅਤੇ ਰਿਸ਼ਤੇਦਾਰਾਂ 'ਚ ਮੈਨੂੰ ਬਦਨਾਮ ਕਰ ਦਿੱਤਾ। ਇਨ੍ਹਾਂ ਅਸ਼ਲੀਲ ਫੋਟੋਆਂ ਦੇ ਰਾਹੀਂ ਬਲੈਕਮੇਲ ਕਰਕੇ ਮੇਰੇ ਨਾਲ ਹੁਣ ਤਕ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦਾ ਯਤਨ ਕਰਦਾ ਰਿਹਾ ਹੈ। ਉਸ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਐੱਸ. ਐੱਸ. ਪੀ. ਪਠਾਨਕੋਟ ਤੋਂ ਮਦਦ ਦੀ ਗੁਹਾਰ ਲਗਾਉਣ ਪਹੁੰਚੀ ਹਾਂ। ਪੀੜਤ ਲੜਕੀ ਤੇ ਉਸ ਦੇ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਭਾਈ ਗੁਰਬਖਸ਼ ਸਿੰਘ ਦੀ ਚੜ੍ਹਦੀ ਕਲਾ ਲਈ ਕੱਢਿਆ ਕੈਂਡਲ ਮਾਰਚ
NEXT STORY