ਲੁਧਿਆਣਾ (ਪਵਨ)-ਆਪਣੀ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ 14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ ਪਿੰਡ ਮਾਣਕਵਾਲ ਤੋਂ ਸਮੂਹ ਗ੍ਰਾਮ ਪੰਚਾਇਤ ਅਤੇ ਬਾਬਾ ਸਰਬ ਦਿਆਲ ਜੀ ਸਪੋਰਟਸ ਕਲੱਬ ਵਲੋਂ ਸਰਪੰਚ ਗੁਰਚੇਤ ਸਿੰਘ ਗੀਬਾ ਦੀ ਅਗਵਾਈ ਹੇਠ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਸ਼ਾਂਤ ਮਈ ਢੰਗ ਨਾਲ ਮਾਰਚ ਕੀਤਾ ਗਿਆ ਜੋ ਪਿੰਡ ਮਾਣਕਵਾਲ ਤੋ ਚੱਲਕੇ ਪਿੰਡ ਮਹਿਮੂੰਦਪੁਰਾ, ਧਾਂਦਰਾ, ਖੇੜੀ ਅਤੇ ਪਿੰਡ ਆਲਮਗੀਰ ਤੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਪਹੁੰਚਿਆ ਜੋ ਇਕ ਬਹੁਤ ਵੱਡੇ ਕਾਫਲੇ ਦਾ ਰੂਪ ਧਾਰਨ ਕਰ ਗਿਆ।
ਇਸ ਮੌਕੇ ਸਰਪੰਚ ਗੀਬਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੇਲਾਂ ਵਿੱਚ ਬੰਦ ਸਿੰਘ ਜੋ ਆਪਣੀ ਸਜ਼ਾ ਪੂਰੀ ਕਰ ਚੁਕੇ ਹਨ ਸਰਕਾਰ ਉਨ੍ਹਾਂ ਨੂੰ ਰਿਹਾਅ ਕਰੇ ਜੋ ਅੱਜ ਆਪਣੀ ਜਵਾਨੀ ਜੇਲਾਂ ਵਿਚ ਹੀ ਗੁਆ ਚੁਕੇ ਹਨ। ਹੁਣ ਉਹ ਬੁਢਾਪਾ ਤਾਂ ਆਪਣੇ ਪਰਿਵਾਰ ਵਿਚ ਆਕੇ ਬਤੀਤ ਕਰਨ।
ਮਾਲੇਰਕੋਟਲਾ : ਆਬਾਦੀ ਚਾਰ ਲੱਖ ਤੇ ਬਾਰ੍ਹਵੀਂ ਤਕ ਸਕੂਲ ਨਹੀਂ (ਵੀਡੀਓ)
NEXT STORY