ਲੰਡਨ-ਬ੍ਰਿਟੇਨ ਦੀ ਸਾਬਕਾ ਮਾਡਲ ਕੇਂਡਿਸ ਏਮਪਟੇਗ ਇਕ ਕਾਰ ਹਾਦਸੇ ਤੋਂ ਬਾਅਦ ਕੋਮਾ 'ਚ ਚੱਲੀ ਗਈ ਸੀ। ਕੋਮਾ ਤੋਂ ਬਾਹਰ ਆਉਣ ਤੋਂ ਬਾਅਦ ਉਸਦੀ ਯਾਦ ਸ਼ਕਤੀ ਦੋ ਦਹਾਕੇ ਪਿੱਛੇ ਚੱਲੀ ਗਈ। 40 ਸਾਲ ਦੀ ਇਸ ਮਾਡਲ ਨੂੰ ਪਤਾ ਵੀ ਨਹੀਂ ਕਿ ਉਸਦੀ 14 ਸਾਲ ਦੀ ਇਕ ਬੇਟੀ ਵੀ ਹੈ। ਉਸ ਨੂੰ ਅਜੇ ਵੀ ਇਹੀ ਲੱਗਦਾ ਹੈ ਕਿ ਉਹ 1990 ਦੇ ਦਹਾਕੇ 'ਚ ਜੀਅ ਰਹੀ ਹੈ। ਛੇ ਹਫਤਿਆਂ ਬਾਅਦ ਕੋਮਾ 'ਚੋਂ ਬਾਹਰ ਆਉਣ 'ਤੇ ਕੇਂਡਿਸ ਏਮਪਟੇਗ ਨੂੰ ਲੱਗਦਾ ਹੈ ਕਿ ਉਹ ਅਜੇ ਵੀ 22 ਸਾਲ ਦੀ ਬਿਊਟੀ ਕਵੀਨ ਹੈ। ਉਹ ਇਹ ਜਾਣ ਕੇ ਹੈਰਾਨ ਹੈ ਕਿ ਉਸਦੀ ਮੈਡੀ ਨਾਂ ਦੀ ਬੇਟੀ ਹੈ। ਜਦੋਂਕਿ ਉਹ ਇਹ ਮੰਨਦੀ ਹੈ ਕਿ ਉਸਦਾ ਅਜੇ ਵਿਆਹ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ ਕੇਂਡਿਸ ਸਤੰਬਰ 2010 ਨੂੰ ਰੋਲੈਂਡਸ ਗਿੱਲ ਕੋਲ ਆਪਣੀ ਟੋਯਟਾ ਐਨ.ਆਰ-2 'ਤੇ ਕੰਟਰੋਲ ਗੁਆਉਣ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ ਸੀ।
ਹੁਣ 15 ਮਿੰਟ 'ਚ ਹੋਵੇਗੀ ਇਬੋਲਾ ਦੀ ਜਾਂਚ
NEXT STORY