ਲੰਡਨ-ਹੁਣ ਤੱਕ ਜਾਨਲੇਵਾ ਬੀਮਾਰੀ ਇਬੋਲਾ ਦੀ ਜਾਂਚ ਕਰਨੀ ਇਕ ਮੁਸ਼ਕਿਲ ਅਤੇ ਜਟਿਲ ਪ੍ਰਕਿਰਿਆ ਸੀ ਪਰ ਹੁਣ ਇਸ ਬੀਮਾਰੀ ਦੀ ਪੁਸ਼ਟੀ ਸਿਰਫ 15 ਮਿੰਟ 'ਚ ਹੋ ਸਕੇਗੀ। ਖਬਰਾਂ ਅਨੁਸਾਰ ਇਬੋਲਾ ਹੋਣ ਦੀ ਪੁਸ਼ਟੀ ਹੁਣ ਖੂਨ ਅਤੇ ਥੁੱਕ ਦੀ ਜਾਂਚ ਸਿਰਫ 15 ਮਿੰਟ 'ਚ ਹੋ ਸਕੇਗੀ। ਇਸ ਟੈਸਟ ਨੂੰ ਸਿਨੇਗਲ ਦੇ ਡਕਾਰ ਪਾਰਚਰ ਇੰਸਟੀਚਿਊਟ ਦੀ ਅਗਵਾਈ 'ਚ ਜਾਰੀ ਕੀਤਾ ਹੈ। ਇਸ ਦਾ ਟੈਸਟ ਗੁਏਨਾ 'ਚ ਹੋ ਰਿਹਾ ਹੈ। ਲੈਪਟਾਪ ਦੇ ਆਕਾਰ ਵਾਲੇ ਇਸ ਮੋਬਾਇਲ ਸੂਟਕੇਸ ਲੈਬੋਰਟਰੀ ਟੈਸਟ ਕਿਟ ਨੂੰ ਬਹੁਤ ਸਰਲ ਰੂਪ ਦਿੱਤਾ ਗਿਆ ਹੈ। ਇਸ ਛੋਟੇ ਲੈਬ ਟੈਸਟ ਨੂੰ ਸੌਰ ਊਰਜਾ ਜਾਂ ਆਮ ਤਾਪਮਾਨ 'ਚ ਅੰਜ਼ਾਮ ਦਿੱਤਾ ਜਾ ਸਕਦਾ ਹੈ।
ਬਿੱਲ ਕਲਿੰਟਨ ਆਪਣੇ ਆਸ਼ਿਕ ਮਜਾਜ਼ੀ ਅਕਸ ਕਾਰਨ ਇਕ ਵਾਰ ਫਿਰ ਸੁਰਖੀਆਂ 'ਚ
NEXT STORY