ਕੈਨੇਡਾ-ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ 100 ਫੀਸਦੀ ਸੱਚਾ ਹੈ, ਜਿਸ ਤਰ੍ਹਾਂ ਦਿਨ-ਪ੍ਰਤੀਦਿਨ ਪੋਲਟਰੀ ਫਾਰਮਿੰਗ ਵਿਕਸਿਤ ਹੋ ਰਹੀ ਹੈ। ਜੇਕਰ ਇਸ ਤਰ੍ਹਾਂ ਹੀ ਚੱਲਦੀ ਰਹੀ ਤਾਂ ਇਕ ਦਿਨ ਆਵੇਗਾ ਜਦੋਂ ਚਿਕਨ ਦੀ ਗਿਣਤੀ ਅਤੇ ਆਕਾਰ ਇਨਸਾਨਾਂ ਦੀ ਗਿਣਤੀ ਅਤੇ ਆਕਾਰ ਦੇ ਬਰਾਬਰ ਹੋਵੇਗਾ। ਅਲਬਰਟਾ ਯੂਨੀਵਰਸਿਟੀ 'ਚ ਕੀਤੀ ਗਈ ਖੋਜ ਅਨੁਸਾਰ ਉਨ੍ਹਾਂ ਨੇ ਪਾਇਆ ਕਿ 1957 'ਚ ਜਿਥੇ ਚਿਕਨ ਦਾ ਭਾਰ ਸਿਰਫ 0.9 ਕਿਲੋਗ੍ਰਾਮ ਹੁੰਦਾ ਸੀ, ਉਥੇ ਹੀ 2005 'ਚ ਆਉਂਦੇ-ਆਉਂਦੇ ਚਿਕਨ ਦਾ ਆਕਾਰ ਵਧ ਕੇ 4 ਕਿਲੋਗ੍ਰਾਮ ਹੋ ਗਿਆ ਹੈ। ਖੋਜੀਆਂ ਨੂੰ ਅਨੁਸਾਰ ਹੈ ਕਿ ਇਸ ਲਿਹਾਜ ਨਾਲ ਸ਼ਤਾਬਦੀ ਦੇ ਆਖਿਰ ਤੱਕ ਇਕ ਚਿਕਨ ਦਾ ਆਕਾਰ ਮਨੁੱਖ ਦੇ ਆਕਾਰ ਦੇ ਬਰਾਬਰ ਹੋਵੇਗਾ। ਜੇਕਰ ਗਿਣਤੀ ਦੇ ਆਧਾਰ 'ਤੇ ਗੱਲ ਕੀਤੀ ਜਾਵੇ ਤਾਂ ਇਹ ਵੀ ਚਿਕਨ ਦੀ ਗਿਣਤੀ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਖੋਜੀਆਂ ਦਾ ਮੰਨਣਾ ਹੈ ਕਿ ਜਿਸ ਰਫਤਾਰ ਨਾਲ ਚਿਕਨ 'ਚ ਵਾਧਾ ਹੋ ਰਿਹਾ ਹੈ, ਉਸ ਤੋਂ ਇਹ ਲੱਗਦਾ ਹੈ ਕਿ ਸ਼ਤਾਬਦੀ ਦੇ ਆਖਿਰ ਤੱਕ ਚਿਕਨ ਤੁਰਕੀ ਦੀ ਜਨਸੰਖਿਆ ਨੂੰ ਪਿਛੇ ਛੱਡਦੇ ਹੋਏ ਯੂਰਪ ਦੀ ਜਨਸੰਖਿਆ ਦੀ ਬਰਾਬਰੀ ਕਰ ਲਵੇਗਾ। ਇਕ ਸਵਾਲ ਜੋ ਬਹੁਤ ਮਹੱਤਵਪੂਰਨ ਹੈ ਉਹ ਇਹ ਹੈ ਕਿ ਜਦੋਂ ਮਨੁੱਖ ਦੇ ਆਕਾਰ ਦਾ ਕਿ ਚਿਕਨ ਹੋਵੇਗਾ ਤਾਂ ਇਸ ਦੁਨੀਆ ਦਾ ਕੀ ਹੋਵੇਗਾ।
ਇਕ-ਦੂਜੇ ਨਾਲ ਹੱਥ ਤਾਂ ਮਿਲਾ ਹੀ ਸਕਦੇ ਹਾਂ: ਸ਼ਰੀਫ
NEXT STORY