ਇਸਲਾਮਾਬਾਦ— ਨੇਪਾਲ ਵਿਚ ਸਾਰਕ ਸੰਮੇਲਨ ਦੌਰਾਨ ਗਰਮਜੋਸ਼ੀ ਨਾਲ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਹੱਥ ਮਿਲਾਉਣ ਤੋਂ ਇਕ ਦਿਨ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ 'ਆਤਮ ਸਨਮਾਨ ਅਤੇ ਸਾਖ' ਦੀ ਕੀਮਤ 'ਤੇ ਭਾਰਤ ਨਾਲ ਕੋਈ ਗੱਲਬਾਤ ਨਹੀਂ ਕਰੇਗਾ।
ਕਾਠਮੰਡੂ ਵਿਚ ਸਾਰਕ ਸੰਮੇਲਨ ਤੋਂ ਵਾਪਸੀ ਕਰਨ ਤੋਂ ਬਾਅਦ ਨਵਾਜ਼ ਸ਼ਰੀਫ ਪਹਿਲੀ ਵਾਰ ਮੀਡੀਆ ਨਾਲ ਮੁਖਾਤਿਬ ਹੋ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਸਕੱਤਰਾਂ ਦੀ ਮੁਲਾਕਾਤ ਭਾਵੇਂ ਹੀ ਰੱਦ ਹੋ ਗਈ ਹੋਵੇ ਪਰ ਅਸੀਂ ਇਕ-ਦੂਜੇ ਦਾ ਹਾਲ-ਚਾਲ ਤਾਂ ਪੁੱਛ ਹੀ ਸਕਦੇ ਹਾਂ। ਉਨ੍ਹਾਂ ਦਾ ਇਸ਼ਾਰਾ ਮੋਦੀ ਨਾਲ ਹੱਥ ਮਿਲਾਉਣ ਦੇ ਵੱਲ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਸ਼ਮੀਰ ਸਮੇਤ ਸਾਰੇ ਮੁੱਦਿਆਂ 'ਤੇ ਸਾਰਥਕ ਗੱਲਬਾਤ ਚਾਹੁੰਦਾ ਹੈ।
ਸ਼ਰੀਫ ਨੇ ਕਿਹਾ ਕਿ ਜੇਕਰ ਭਾਰਤ ਸੱਚਮੁੱਚ ਰਿਸ਼ਤਿਆਂ ਦੀ ਬਹਾਲੀ ਚਾਹੁਦਾ ਹੈ ਤਾਂ ਕਸ਼ਮੀਰ ਮੁੱਦੇ 'ਤੇ ਬੜੀ ਗੰਭੀਰਤਾ ਨਾਲ ਪੂਰੀ ਇਮਾਨਦਾਰੀ ਨਾਲ ਚਰਚਾ ਕੀਤੀ ਜਾਣੀ ਜ਼ਰੂਰੀ ਹੈ। ਗੱਲਬਾਤ ਹਮੇਸ਼ਾ ਨਤੀਜੇ ਦੇਣ ਵਾਲੀ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਸਾਰਕ ਸੰਮੇਲਨ ਵਿਚ ਇਕ-ਦੂਜੇ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਰੀਟ੍ਰੀਟ ਸੇਰੇਮਨੀ 'ਤੇ ਨਵਾਜ਼ ਤੇ ਮੋਦੀ ਨੇ ਇਕ-ਦੂਜੇ ਨਾਲ ਕਾਫੀ ਦੇਰ ਤੱਕ ਗਰਮਜੋਸ਼ੀ ਨਾਲ ਹੱਥ ਮਿਲਾਇਆ, ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਦੋਵੇਂ ਨੇਤਾ ਫਿਰ ਤੋਂ ਭਾਰਤ-ਪਾਕਿ ਵਾਰਤਾ ਨੂੰ ਬਹਾਲ ਕਰਨ ਵੱਲ ਵਧਣਗੇ ਪਰ ਸ਼ਰੀਫ ਦੇ ਬਿਆਨ ਨੇ ਸਾਫ ਕਰ ਦਿੱਤਾ ਕਿ ਗਰਮਜੋਸ਼ੀ ਨਾਲ ਮਿਲਣ ਦਾ ਮਕਸਦ ਵਾਰਤਾ ਬਹਾਲ ਕਰਨਾ ਨਹੀਂ ਸਿਰਫ ਸ਼ਿਸ਼ਟਾਚਾਰ ਹੈ।
8 ਮਹੀਨਿਆਂ ਦੀ ਗਰਭਵਤੀ, ਚੁੱਕਦੀ ਵੇਟ, ਕਰਦੀ ਬੱਲੇ-ਬੱਲੇ (ਦੇਖੋ ਤਸਵੀਰਾਂ)
NEXT STORY