ਅੰਮ੍ਰਿਤਸਰ- ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਬਿਹਤਰੀ ਲਿਆਉਣ ਲਈ ਅੰਮ੍ਰਿਤਸਰ-ਲਾਹੌਰ ਦਰਮਿਆਨ ਚਲਾਈ ਗਈ ਪੰਜ-ਆਬ ਬੱਸ ਦੇ ਡਰਾਈਵਰ ਦਾ ਵੀਜ਼ਾ ਮੰਗਲਵਾਰ ਨੂੰ ਖਤਮ ਹੋ ਗਿਆ। ਇਸ ਕਾਰਨ ਬੱਸ 'ਚ ਸਵਾਰ ਯਾਤਰੀਆਂ ਨੂੰ ਅਟਾਰੀ ਤੋਂ ਵਾਹਗਾ ਤੱਕ ਇਕ ਕਿਲੋਮੀਟਰ ਪੈਦਲ ਹੀ ਜਾਣਾ ਪਿਆ। ਫਿਲਹਾਲ ਇਹ ਸਿਲਸਿਲਾ ਵੀਜ਼ਾ ਨਾ ਮਿਲਣ ਤੱਕ ਜਾਰੀ ਰਹਿ ਸਕਦਾ ਹੈ। ਭਾਰਤ ਅਤੇ ਪਾਕਿਸਤਾਨ ਦਿੱਲੀ-ਲਾਹੌਰ ਅਤੇ ਅੰਮ੍ਰਿਤਸਰ-ਲਾਹੌਰ ਦਰਮਿਆਨ ਲੋਕਾਂ ਨੂੰ ਜੋੜਨ ਲਈ ਆਪਸੀ ਸਹਿਮਤੀ ਨਾਲ ਬੱਸ ਸੇਵਾ ਚੱਲਾ ਰਹੇ ਹਨ।
ਪੰਜ-ਆਬ ਬੱਸ ਸੇਵਾ ਦੋਹਾਂ ਸ਼ਹਿਰਾਂ ਦਰਮਿਆਨ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਇੰਟਰਨੈਸ਼ਨਲ ਟਰਮਿਨਲ ਤੋਂ ਸਵੇਰੇ 9.30 ਵਜੇ ਚੱਲਦੀ ਹੈ। ਇਸ 'ਤੇ ਵਾਰੀ-ਵਾਰੀ ਨਾਲ 2 ਡਰਾਈਵਰ ਅਮਰੀਕ ਸਿੰਘ ਅਤੇ ਲਖਵਿੰਦਰ ਸਿੰਘ ਆਪਣੀਆਂ ਸੇਵਾਵਾਂ ਦਿੰਦੇ ਹਨ। ਅਮਰੀਕ ਸਿੰਘ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ, ਜਦੋਂ ਕਿ ਲਖਵਿੰਦਰ ਸਿੰਘ ਦਾ ਵੀਜ਼ਾ ਮੰਗਲਵਾਰ ਨੂੰ ਖਤਮ ਹੋ ਗਿਆ ਅਤੇ ਉਹ ਉਸ ਨੂੰ ਵਧਾਉਣ ਲਈ ਦਿੱਲੀ ਗਏ ਹੋਏ ਹਨ। ਅਜਿਹੀ ਸਥਿਤੀ 'ਚ ਸਵੇਰੇ ਬੱਸ ਲਿਜਾਉਣਾ ਮੁਸ਼ਕਲ ਹੋ ਗਿਆ। ਖੈਰ ਮੈਨੇਜਮੈਂਟ ਨੇ ਪੰਜਾਬ ਰੋਡਵੇਜ਼ ਦੇ ਡਰਾਈਵਰ ਹਰਵਿੰਦਰ ਸਿੰਘ ਦੇ ਮਾਰਫਤ ਇਸ ਨੂੰ ਅਟਾਰੀ ਤੱਕ ਭੇਜਿਆ। ਹਰਿੰਦਰ ਬੱਸ ਨੂੰ ਜ਼ੀਰੋ ਲਾਈਨ ਤੱਕ ਲੈ ਗਏ ਅਤੇ ਮੁਸਾਫਰਾਂ ਨੂੰ ਉਤਾਰ ਕੇ ਵਾਪਸ ਆ ਗਏ, ਜਿੱਥੋਂ ਲੋਕ ਪੈਦਲ ਗਏ। ਟਰਮਿਨਲ ਦੇ ਮੈਨੇਜਰ ਵਿਜੇ ਵਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੂਤਘਰ ਨੇ ਵੀਜ਼ਾ ਰਿਨਿਊ ਨਹੀਂ ਕੀਤਾ, ਸਾਡਾ ਆਦਮੀ ਇਸ ਲਈ ਚਾਰ ਵਾਰ ਦਿੱਲੀ ਦੇ ਚੱਕਰ ਲੱਗਾ ਚੁੱਕਿਆ ਹੈ।
ਗੱਡੀਆਂ 'ਤੇ ਗੁਰਬਾਣੀ ਦੀਆਂ ਤੁਕਾਂ ਮਿਟਾਉਣ ਦਾ ਕੰਮ ਸ਼ੁਰੂ
NEXT STORY