ਲੁਧਿਆਣਾ- ਇਸ ਵੇਡਿੰਗ ਸੀਜ਼ਨ 'ਚ ਲੋਕ ਟਰੈਫਿਕ ਰੂਲਜ਼ ਨਹੀਂ ਤੋੜ ਸਕਣਗੇ। ਬਾਰਾਤਾਂ 'ਚ ਅਕਸਰ ਹੋਣ ਵਾਲੀ ਟਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਨੇ ਵਿਸ਼ੇਸ਼ ਗਾਈਡਲਾਈਨ ਜਾਰੀ ਕੀਤੀ ਹੈ। ਪੁਲਸ ਕਮਿਸ਼ਨਰ ਪ੍ਰਮੋਦ ਬਾਨ ਨੇ ਆਰਡਰ ਜਾਰੀ ਕੀਤੇ ਹਨ ਕਿ ਵਿਆਹ ਸਮਾਰੋਹ ਅਤੇ ਹੋਰ ਸਮਾਰੋਹਾਂ ਦੌਰਾਨ ਸ਼ਰੇਆਮ ਸੜਕਾਂ 'ਤੇ ਆਤਿਸ਼ਬਾਜ਼ੀ ਨਹੀਂ ਕੀਤੀ ਜਾਵੇਗੀ। ਕਿਸੇ ਵੀ ਤਰ੍ਹਾਂ ਨਾਲ ਟਰੈਫਿਕ 'ਚ ਰੁਕਾਵਟ ਪਾਉਣ ਦੀ ਸਖਤ ਮਨਾਹੀ ਰਹੇਗੀ। ਕਿਉਂਕਿ ਆਮ ਤੌਰ 'ਤੇ ਬਾਰਾਤ ਦੇ ਸਮੇਂ ਸੜਕ 'ਤੇ ਆਤਿਸ਼ਬਾਜ਼ੀ ਦੇ ਨਾਲ-ਨਾਲ ਪੈਲੇਸਾਂ ਦੇ ਬਾਹਰ ਗਲਤ ਪਾਰਕਿੰਗ ਕਰ ਦਿੰਦੇ ਹਨ। ਬਾਰਾਤ ਦਰਮਿਆਨ ਸੜਕ 'ਚ ਹੁੰਦੀ ਹੈ। ਇਸ ਨਾਲ ਟਰੈਫਿਕ ਜਾਮ ਹੁੰਦਾ ਹੈ। ਪ੍ਰਮੋਦ ਬਾਨ ਨੇ ਕਿਹਾ,''ਵਿਆਹਾਂ 'ਚ ਸ਼ਰਾਬ ਪੀ ਕੇ ਸੜਕਾਂ 'ਤੇ ਨੱਚਣ ਨਹੀਂ ਦਿੱਤਾ ਜਾਵੇਗਾ।''
ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸੰਸਥਾ 'ਚ ਗਹਿਮਾ-ਗਹਿਮੀ (ਵੀਡੀਓ)
NEXT STORY