ਜਲੰਧਰ : ਜਲੰਧਰ ਸਥਿਤ ਕਿਸ਼ਨਪੁਰਾ 'ਚ ਵਿਆਹ ਤੋਂ ਪੰਜ ਦਿਨ ਪਹਿਲਾਂ ਲੜਕੀ ਨੂੰ ਅਗਵਾ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਿਊਟੀ ਪਾਰਲਰ ਗਈ ਸੀ ਜਿਥੋਂ ਉਸ ਨੂੰ ਦੋਸ਼ੀ ਜਬਰਨ ਕਿਤੇ ਲਾ ਗਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਸਾਜਿਸ਼ ਦੇ ਤਹਿਤ ਅਗਵਾ ਕਰਨ ਦਾ ਕੇਸ ਦਰਜ ਕੀਤਾ ਹੈ। ਥਾਣਾ ਤਿੰਨ ਦੇ ਐਸ.ਐਚ.ਓ. ਬਿਮਲਕਾਂਤ ਦਾ ਕਹਿਣਾ ਹੈ ਕਿ ਪੁਲਸ ਨੇ ਫਰਾਰ ਦੋਸ਼ੀ ਚਾਂਦ ਦੇ ਭਰਾ ਮੰਟੂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮੁੱਖ ਦੋਸ਼ੀ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਕਿਸ਼ਨਪੁਰਾ ਦੀ ਰਹਿਣ ਵਾਲੀ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਨੂੰ ਚਾਂਦ ਤੰਗ ਕਰਦ ਸੀ। ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਚਾਂਦ ਨੇ ਧਮਕੀ ਵੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਉਸ ਨਾਲ ਨਾ ਕਰਕੇ ਕਿਸੇ ਹੋਰ ਨਾਲ ਕੀਤਾ ਤਾਂ ਉਹ ਉਸ ਨੂੰ ਅਗਵਾ ਕਰ ਲਵੇਗਾ।
ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਸ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਦਾ ਅਜੇ ਤਕ ਪੁਲਸ ਨੇ ਪਤਾ ਨਹੀਂ ਲਗਾਇਆ ਹੈ। ਇਸ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਜਿਸ ਨਾਲ ਆਵਾਜਾਈ ਕਾਫੀ ਪ੍ਰਭਾਵਿਤ ਰਹੀ ਅਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।
ਯੂਰੀਆ ਖਾਦ ਨਾ ਮਿਲਣ 'ਤੇ ਕਿਸਾਨਾਂ 'ਚ ਭਾਰੀ ਰੋਸ- ਸਰਕਾਰ ਦਿਖਾ ਰਹੀ ਹੈ ਬੇਰੁਖੀ
NEXT STORY