ਮੁਕਤਸਰ : ਯੂਰੀਆ ਖਾਦ ਨਾ ਮਿਲਣ ਕਾਰਨ ਗੁੱਸੇ 'ਚ ਆਏ ਕਿਸਾਨਾਂ ਨੇ ਮੰਗਲਵਾਰ ਨੂੰ ਪੀਪੁਲਸ ਪਾਰਟੀ ਦੇ ਸੂਬਾ ਸੀਨੀਅਰ ਉਪ ਪ੍ਰਧਾਨ ਜਗਜੀਤ ਸਿੰਘ ਬਰਾੜ ਹਨੀ ਫੱਤਨਵਾਲਾ ਦੀ ਅਗਵਾਈ ਵਿਚ ਪ੍ਰਦਰਸ਼ਨ ਕੀਤਾ। ਹਨੀ ਫੱਤਨਵਾਲਾ ਨੇ ਦੋਸ਼ ਲਗਾਇਆ ਕਿ ਵਪਾਰੀਆਂ ਨੇ ਯੂਰੀਆ ਖਾਦ ਦੀ ਕਮੀ ਦੀ ਸਥਿਤੀ ਪੈਦਾ ਕੀਤੀ ਹੈ ਪਰ ਇਸ ਦੇ ਬਾਵਜੂਦ ਸਰਕਾਰ ਅੱਖਾਂ ਮੀਟੀ ਬੈਠੀ ਹੈ। ਦੂਜੇ ਪਾਸੇ ਇਫਕੋ ਦੇ ਸੈਂਟਰਲ ਇੰਚਾਰਜ ਦਾ ਕਹਿਣੈ ਕਿ ਖਾਦ ਦੀ ਕਮੀ ਨਹੀਂ ਹੈ। ਕਿਸਾਨ ਇਕ ਵਾਰ 'ਚ ਲੋੜ ਤੋਂ ਵਧੇਰੇ ਖਾਦ ਲੈ ਜਾਂਦੇ ਹਨ। ਗੁੱਸੇ 'ਚ ਆਏ ਕਿਸਾਨਾਂ ਨੇ ਕਿਹਾ ਕਿ ਸਰਕਾਰ ਕੋਲ ਝੋਨਾ ਰੱਖਣ ਲਈ ਥਾਂ ਨਹੀਂ ਹੈ, ਇਸ ਲਈ ਕਣਕ ਦਾ ਉਤਪਾਦਨ ਘੱਟ ਰੱਖਣ ਲਈ ਹੀ ਖਾਦ ਦੀ ਕਮੀ ਵਾਲੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਕਮੀ ਨੂੰ ਪੂਰਾ ਨਾ ਕੀਤਾ ਗਿਆ ਤਾਂ ਮਜਬੂਰਨ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਫੜਣਾ ਪਏਗਾ ਕਿਉਂਕਿ ਯੂਰੀਆ ਖਾਦ ਨਾ ਮਿਲਣ ਕਾਰਨ ਕਣਕ ਦੀ ਬਿਜਾਈ 'ਚ ਰੁਕਾਵਟ ਆ ਰਹੀ ਹੈ। ਕੱਲ ਨਵੀਂ ਦਾਣਾ ਮੰਡੀ 'ਚ ਖਾਦ ਲੈਣ ਪਹੁੰਚੇ ਕਿਸਾਨਾਂ ਨੇ ਰੋਸ ਜਤਾਇਆ ਕਿ ਇਕ ਤਾਂ ਉਨ੍ਹਾਂ ਨੂੰ ਅਜੇ ਤੱਕ ਝੋਨੇ ਦੀ ਅਦਾਇਗੀ ਨਹੀਂ ਕੀਤੀ ਗਈ ਅਤੇ ਉਤੋਂ ਖਾਦ ਦੀ ਕਮੀ ਕਾਰਨ ਉਹ ਕਾਫੀ ਪਰੇਸ਼ਾਨ ਹਨ। ਇਸ ਦੌਰਾਨ ਜ਼ਿਲੇ ਦੇ ਬਹੁਤ ਸਾਰੇ ਪਿੰਡਾਂ ਦੇ ਕਿਸਾਨ ਅਤੇ ਸਰਪੰਚ ਮੌਜੂਦ ਸਨ।
ਅਗਵਾ ਹੋਇਆ ਇਕ ਹੋਰ ਮਾਸੂਮ-ਪਾਰਕਾਂ ਦੀ ਸੁਰੱਖਿਆ 'ਤੇ ਲੱਗਾ ਪ੍ਰਸ਼ਨ ਚਿੰਨ
NEXT STORY