ਇਸਲਾਮਾਬਾਦ- ਪਾਕਿਸਤਾਨ 'ਚ ਗੋਲੀਆਂ ਨਾਲ ਛੱਲੀ 8 ਅਣਪਛਾਤੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਸੂਤਰਾਂ ਮੁਤਾਬਕ ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਤਹਿਸੀਲ ਬਾੜਾ ਅਤੇ ਓਰਕਜ਼ਈ ਏਜੰਸੀ ਨਾਲ ਲੱਗਦੇ ਖੇਤਰ 'ਚੋਂ ਮਿਲੀ ਹੈ। ਫਿਲਹਾਲ ਲਾਸ਼ਾਂ ਦੀ ਪਚਾਣ ਨਹੀਂ ਹੋ ਸਕੀ ਹੈ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਸੁਰੱਖਿਆ ਫੋਰਸ ਦੇਸ਼ ਦੇ ਉੱਤਰੀ-ਪੱਛਮੀ ਕਬਾਇਲੀ ਖੇਤਰ ਤੋਂ ਅੱਤਵਾਦ ਨੂੰ ਜੜ੍ਹੋਂ ਉਖਾੜਣ ਲਈ ਅੱਤਵਾਦੀਆਂ ਖਿਲਾਫ ਲੜਾਈ ਲੜ ਰਹੇ ਹਨ। ਪਾਕਿਸਤਾਨੀ ਫੌਜ ਨੇ ਉੱਤਰੀ ਵਜੀਰਿਸਤਾਨ ਤੋਂ ਅੱਤਵਾਦ ਦਾ ਨਾਮੋਨਿਸ਼ਾਨ ਮਿਟਾਉਣ ਲਈ ਇਸ ਸਾਲ ਜੂਨ 'ਚ ਵੱਡੇ ਪੱਧਰ 'ਤੇ ਜਰਬ-ਏ-ਅਜਬ ਨਾਮਕ ਫੌਜੀ ਮੁਹਿੰਮ ਸ਼ੁਰੂ ਕੀਤੀ ਹੈ।
ਗੀਤ ਕੌਰ ਦੀਆਂ ਨਜ਼ਰਾਂ ਹੁਣ 'ਮਿਸਜ਼ ਇੰਡੀਆ-ਅਮਰੀਕਾ' ਟਾਈਟਲ 'ਤੇ
NEXT STORY