ਵੈਨਕੂਵਰ-(ਗੁਰਬਾਜ ਸਿੰਘ ਬਰਾੜ)-ਅਮਰੀਕਾ ਦੇ ਸ਼ਹਿਰ ਸਿਆਟਲ 'ਚ ਰਹਿ ਰਹੀ ਮਿਸਜ਼ ਇੰਡੀਆ ਵਾਸ਼ਿੰਗਟਨ ਖਿਤਾਬ ਹਾਸਲ ਕਰਨ ਵਾਲੀ ਪੰਜਾਬਣ ਮੁਟਿਆਰ ਗੀਤ ਕੌਰ ਦੀ ਅੱਖ ਹੁਣ ਨਿਊਯਾਰਕ 'ਚ ਹੋਣ ਵਾਲੇ ਮਿਸਜ਼ ਇੰਡੀਆ ਅਮਰੀਕਾ ਟਾਈਟਲ 'ਤੇ ਲੱਗੀਆਂ ਹੋਈਆਂ ਹਨ। ਇਹ ਮੁਕਾਬਲਾ ਇੰਡੀਅਨ ਫੈਸਟੀਵਲ ਕਮਿਊਨਟੀ ਯੂ.ਐਸ.ਏ. ਪਿਛਲੇ 35 ਸਾਲ ਕਰਵਾਉਂਦੀ ਆ ਰਹੀ ਹੈ। ਇਸ ਵਾਰ ਨਿਊਯਾਰਕ 'ਚ 13-14 ਦਸੰਬਰ ਨੂੰ ਹੋਣ ਵਾਲੇ ਮੁਕਾਬਲੇ 'ਚ ਚਾਲੀ ਲੜਕੀਆਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ 'ਚ ਚਾਰ ਵੱਖ-ਵੱਖ ਰਾਂਊਡਜ਼ 'ਚੋਂ ਲੰਘਣਾ ਹੋਵੇਗਾ। ਇਸ ਮੁਕਾਬਲੇ 'ਚ ਸ਼ਾਮਲ ਹੋਣ ਵਾਲੀਆਂ ਮੁਟਿਆਰਾਂ ਕੋਲੋਂ ਭਾਰਤੀ ਸੱਭਿਆਚਾਰ ਅਤੇ ਪੱਛਮੀ ਤਰਜ਼ੇ ਜ਼ਿੰਦਗੀ ਤੋਂ ਇਲਾਵਾ ਕਲਾ ਸੰਬੰਧੀ ਵੀ ਸੁਆਲ ਪੁੱਛੇ ਜਾਣਗੇ।
ਗੀਤ ਕੌਰ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੀ ਨੁਮਾਇੰਦਗੀ ਕਰਦੀ ਹੋਈ ਆਪਣੇ ਆਪ ਨੂੰ ਮਾਣ-ਮੱਤਾ ਮਹਿਸੂਸ ਕਰ ਰਹੀ ਹੈ। ਨਿੱਜੀ ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਉਹ ਸਰੀਰ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਯੋਗਾ ਅਤੇ ਕਸਰਤ ਕਰਦੀ ਹੈ ਅਤੇ ਗੁਰਬਾਣੀ ਦੀ ਤੁਕ 'ਮਨ ਜੀਤੇ ਜਗ ਜੀਤ' ਨੂੰ ਆਪਣੇ ਮਨ 'ਚ ਵਸਾਉਂਦੀ ਹੋਈ, ਜਿੱਤ ਲਈ ਭਰੋਸੇਮੰਦ ਹੈ। ਪੰਜਾਬ 'ਚ ਅੰਮ੍ਰਿਤਸਰ ਜ਼ਿਲੇ ਦੇ ਜੰਡਿਆਲਾ ਗੁਰੂ ਕਸਬੇ ਨਾਲ ਸੰਬੰਧ ਰੱਖਦੀ ਗੀਤ ਕੌਰ ਨੂੰ ਬਚਪਨ ਤੋਂ ਹੀ ਨਾਚ ਅਤੇ ਹੋਰ ਕੋਮਲ ਕਲਾਵਾਂ ਨਾਲ ਲਗਾਅ ਸੀ। ਸੁਨੱਖੀ ਮੁਟਿਆਰ ਗੀਤ ਕੌਰ ਗਰੀਬ ਲੋਕਾਂ ਦੀ ਮਦਦ ਤੋਂ ਇਲਾਵਾ ਅਭਿਨੈ ਦੀ ਦੁਨੀਆ 'ਚ ਆਪਣਾ ਨਾਂ ਚਮਕਾਉਣਾ ਚਾਹੁੰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਂਟ ਕਰਨਾ ਸਮੁੱਚੀ ਮਨੁੱਖਤਾ ਲਈ ਮਾੜੀ ਗੱਲ
NEXT STORY