ਸਿਡਨੀ— ਉਂਝ ਤਾਂ ਸ਼ਰਮ ਨੂੰ ਕੁੜੀਆਂ ਦਾ ਗਹਿਣਾ ਮੰਨਿਆ ਜਾਂਦਾ ਹੈ ਪਰ ਇਹ ਕੁੜੀਆਂ ਨੂੰ ਸ਼ਾਇਦ ਸ਼ਰਮ ਦੇ ਨਾਲ-ਨਾਲ ਆਪਣੇ ਸ਼ਿਸ਼ਟਾਚਾਰ ਨੂੰ ਵੀ ਪਿੱਛੇ ਛੱਡ ਦਿੱਤਾ ਤੇ ਸੜਕ ਦੇ ਵਿਚਕਾਰ ਇਕ-ਦੂਜੀ ਨਾਲ ਜੰਗਲੀ ਬਿੱਲੀਆਂ ਵਾਂਗ ਜਾ ਭਿੜੀਆਂ। ਇਹ ਵੀਡੀਓ ਪਿੱਛੇ ਇਕ ਕਾਰ ਵਿਚ ਬੈਠੇ ਡਰਾਈਵਰ ਨੇ ਬਣਾਈ ਅਤੇ ਯੂਟਿਊਬ 'ਤੇ ਸ਼ੇਅਰ ਕੀਤੀ। ਉਸ ਨੇ ਦੱਸਿਆ ਕਿ ਸਿਡਨੀ ਤੋਂ 80 ਕਿਲੋਮੀਟਰ ਦੂਰ ਟਰੈਫਿਕ ਸਿਗਨਲਾਂ 'ਤੇ ਉਹ ਹਰਾ ਸਿਗਨਲ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਉਸ ਦੇ ਸਾਹਮਣੇ ਇਹ ਕਾਂਡ ਹੋ ਗਿਆ, ਜਿਸ ਨੂੰ ਦੇਖ ਕੇ ਉਹ ਖੁਦ ਨੂੰ ਵੀਡੀਓ ਬਣਾਉਣ ਤੋਂ ਰੋਕ ਨਾ ਸਕਿਆ।
ਟਰੈਫਿਕ ਸਿਗਨਲਾਂ 'ਤੇ ਕਾਰ ਖੜ੍ਹੀ ਕਰਕੇ ਇਕ ਭੂਰੇ ਵਾਲਾਂ ਵਾਲੀ ਕੁੜੀ ਆਈ ਤੇ ਪਿਛਲੀ ਕਾਰ ਤੋਂ ਨਿਕਲੀ ਕੁੜੀ ਨਾਲ ਝਗੜਨਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਗੱਲ ਵਧ ਗਈ ਤੇ ਉਹ ਮੁੱਕਿਆਂ ਤੇ ਥੱਪੜਾਂ 'ਤੇ ਉੱਤਰ ਆਈ। ਫਿਰ ਕੀ ਸੀ ਦੋਹਾਂ ਨੇ ਨਾਂ ਆਪਣੇ ਕਪੜਿਆਂ ਦੀ ਪਰਵਾਹ ਕੀਤੀ ਨਾਂ ਚਸ਼ਮਿਆਂ ਦੀ ਤੇ ਨਾ ਹੀ ਜ਼ਮਾਨੇ ਦੀ। ਸਭ ਤੋਂ ਮਜ਼ੇਦਾਰ ਗੱਲ ਇਹ ਸੀ ਕਿ ਆਪਣੀ ਲੜਾਈ ਵਿਚ ਇਨ੍ਹਾਂ ਕੁੜੀਆਂ ਨੂੰ ਇੰਨੀਂ ਵੀ ਹੋਸ਼ ਨਹੀਂ ਰਹੀ ਕਿ ਸਿਗਨਲਾਂ 'ਤੇ ਹਰੀ ਲਾਈਟ ਹੋ ਗਈ ਸੀ ਤੇ ਉਨ੍ਹਾਂ ਦੇ ਇਸ ਝਗੜੇ ਕਾਰਨ ਕਈ ਲੋਕ ਅੱਗੇ ਜਾਣ ਤੋਂ ਅੜੇ ਸਨ।
ਪਾਕਿਸਤਾਨ 'ਚ ਗੋਲੀਆਂ ਨਾਲ ਛੱਲੀ 8 ਲਾਸ਼ਾਂ ਮਿਲੀਆਂ
NEXT STORY