ਜਲੰਧਰ : ਅੱਜਕਲ ਦੀ ਤਣਾਅ ਭਰੀ ਅਤੇ ਭੱਜ ਦੌੜ ਭਰੀ ਜ਼ਿੰਦਗੀ ਵਿਚ ਲੋਕ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਭੁੱਲਣ ਦੀ ਬੀਮਾਰੀ ਹੈ। ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਨੂੰ ਯਾਦ ਰੱਖਣ ਲਈ ਮੋਬਾਈਲ 'ਤੇ ਰੀਮਾਇੰਡਰ ਲਗਾਉਣਾ ਪੈਂਦਾ ਹੈ ਪਰ ਜਲੰਧਰ ਦੇ ਪਟੇਲ ਨਗਰ ਵਾਸੀ ਇਕ ਸਿੱਖ ਵਿਅਕਤੀ ਤਜਿੰਦਰ ਸਿੰਘ ਦੀ ਯਾਦਦਾਸ਼ਤ ਸ਼ਕਤੀ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਤਜਿੰਦਰ ਸਿੰਘ ਨੂੰ ਜਲੰਧਰ ਦੇ 200 ਤੋਂ ਵੱਧ ਇਲਾਕਿਆਂ, ਮੁਹੱਲਿਆਂ, ਨਗਰਾਂ ਆਦਿ ਦੇ ਨਾਂ ਮੂੰਹਜ਼ੁਬਾਨੀ ਯਾਦ ਹਨ ਅਤੇ ਉਹ ਇਨ੍ਹਾਂ ਨੂੰ ਇੰਨੀ ਤੇਜ਼ੀ ਨਾਲ ਬੋਲ ਜਾਂਦੇ ਹਨ ਕਿ ਦੂਜੇ ਵਿਅਕਤੀ ਨੂੰ ਗਿਣਨਾ ਮੁਸ਼ਕਲ ਹੋ ਜਾਵੇ। ਯਕੀਨ ਨਹੀਂ ਆਉਂਦਾ ਤਾਂ ਤੁਸੀਂ ਖੁਦ ਕੋਸ਼ਿਸ਼ ਕਰਕੇ ਵੇਖ ਲਵੋ।
ਕੀ ਹੋਇਆ? ਨਹੀਂ ਗਿਣ ਸਕੇ ਨਾ? ਤਜਿੰਦਰ ਸਿੰਘ ਦੀ ਇਹ ਖਾਸ ਗੱਲ ਅਸਲ ਵਿਚ ਬਹੁਤ ਹੈਰਾਨ ਕਰ ਵਾਲੀ ਹੈ ਪਰ ਸਾਨੂੰ ਇਸ ਸ਼ਖਸ ਤੋਂ ਇਹ ਸਿਖਿਆ ਮਿਲਦੀ ਹੈ ਕਿ ਥੋੜੀ ਜਿਹੀ ਮਿਹਨਤ ਕਰਨ ਨਾਲ ਅਸੀਂ ਯਾਦਦਾਸ਼ਤ ਦਰੁਸਤ ਕਰ ਸਕਦੇ ਹਾਂ।
ਪੰਜਾਬ ਦੀ ਜਵਾਨੀ ਦੀ ਰੱਖਿਆ ਕਰੇਗਾ ਏਮਸ
NEXT STORY