ਮੁੱਦਕੀ (ਰੰਮੀ ਗਿੱਲ)-ਪਿੰਡ ਜੰਡਵਾਲਾ ਵਿਖੇ ਇਕ ਗਰੀਬ ਤੇ ਮਜ਼ਦੂਰ ਵਿਅਕਤੀ ਦੇ ਘਰ ਅਸਮਾਨੀ ਬਿਜਲੀ ਡਿੱਗਣ ਨਾਲ ਘਰੇਲੂ ਸਾਮਾਨ ਸੜਨ ਕਾਰਨ ਉਸ ਦਾ ਕਾਫੀ ਨੁਕਸਾਨ ਹੋ ਗਿਆ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮਜ਼ਦੂਰ ਰਣਜੀਤ ਸਿੰਘ ਪੁੱਤਰ ਸਰਦਾਰਾ ਸਿੰਘ ਨੇ ਦੱਸਿਆ ਕਿ ਰਾਤ ਨੂੰ ਅਚਾਨਕ ਹੀ ਅਸਮਾਨੀ ਬਿਜਲੀ ਉਨ੍ਹਾਂ ਦੇ ਘਰ ਵਿਚ ਡਿੱਗ ਪਈ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਇਲੈਕਟ੍ਰਾਨਿਕ ਤੇ ਹੋਰ ਘਰੇਲੂ ਸਾਮਾਨ ਖਰਾਬ ਹੋ ਗਿਆ ਹੈ।
ਇਸ ਮੌਕੇ ਪਿੰਡ ਜੰਡਵਾਲਾ ਦੀ ਸਾਬਕਾ ਸਰਪੰਚ ਮਨਦੀਪ ਕੌਰ, ਸਵਰਨ ਸਿੰਘ ਪ੍ਰਧਾਨ ਵਾਲਮੀਕਿ ਲੋਕ ਭਲਾਈ ਸਭਾ ਜੰਡਵਾਲਾ, ਤੇਜ ਕੌਰ ਪੰਚ ਆਦਿ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਪਾਸੋਂ ਗਰੀਬ ਮਜ਼ਦੂਰ ਰਣਜੀਤ ਸਿੰਘ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ।
ਇਸ ਸ਼ਖਸ ਦੀ ਖਾਸੀਅਤ ਦੇਖ ਤੁਸੀਂ ਵੀ ਕਹੋਗੇ 'ਵਾਹ ਤੇਰੇ ਸਰਦਾਰਾ ਚੱਕ ਫੱਟੇ ਦਿੱਤੇ' (ਵੀਡੀਓ)
NEXT STORY