ਜਲੰਧਰ- ਆਪਣੀ ਖਰਾਬ ਰਿਪੋਰਟਿੰਗ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਪਣੇ ਕਰੀਅਰ ਨੂੰ ਲੈ ਕੇ ਚਿੰਤਤ ਦੂਰਦਰਸ਼ਨ ਦੀ ਰਿਪੋਰਟਰ ਆਈਨਾ ਪਹੂਜਾ ਨੇ ਚੁੱਪੀ ਤੋੜਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਉਸ ਦਾ ਹੋਰ ਮਜ਼ਾਕ ਨਾ ਉਡਾਇਆ ਜਾਵੇ। ਆਈਨਾ ਨੇ ਦੱਸਿਆ ਹੈ ਕਿ ਉਸ ਦੀ ਸਥਿਤੀ ਅਜਿਹੀ ਹੋ ਗਈ ਹੈ ਕਿ ਉਹ ਆਤਮ-ਹੱਤਿਆ ਕਰ ਲਵੇ। ਆਈਨਾ ਨੇ ਦੱਸਿਆ ਕਿ ਲਾਈਵ ਹੋਣ ਤੋਂ ਠੀਕ 5 ਮਿੰਟ ਪਹਿਲਾਂ ਇੰਸਟਰਕਸ਼ਨ ਮਾਈਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਇਹ ਸਭ ਹੋਇਆ ਸੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੋਆ 'ਚ ਹੋਏ ਫਿਲਮ ਸਮਾਗਮ ਵਿਚ ਦੂਰਦਰਸ਼ਨ ਵਲੋਂ ਰਿਪੋਰਟਿੰਗ ਕਰਦੇ ਹੋਏ ਆਈਨਾ ਨੇ ਕਈ ਗਲਤੀਆਂ ਕੀਤੀਆਂ ਸਨ, ਜਿਸ ਦੇ ਕਾਰਨ ਅੱਜ ਇਸ ਰਿਪੋਟਰ ਦਾ ਕਰੀਅਰ ਦਾਅ 'ਤੇ ਲਗਾ ਹੋਇਆ ਹੈ।
ਅਸਮਾਨੋ ਕਹਿਰ ਬਣ ਕੇ ਡਿੱਗੀ ਬਿਜਲੀ ਨੇ ਘਰ ਦਾ ਸਮਾਨ ਕੀਤਾ ਰਾਖ
NEXT STORY