ਮੁੰਬਈ- ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦਿੱਤਾ। ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਫਿਲਮਾਂ 'ਚ ਸਿਤਾਰਿਆਂ ਦੇ ਨਿਭਾਏ ਕਿਰਦਾਰ ਸਿਰਫ ਮੰਨੋਰਜਨ ਲਈ ਹੁੰਦੇ ਹਨ। ਉਨ੍ਹਾਂ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿਨੇਮਾ 'ਤੇ ਕੀਤੇ ਕਮੈਂਟ ਦੇ ਜਵਾਬ 'ਚ ਕਹੀ। ਕੁਝ ਦਿਨ ਪਹਿਲਾਂ ਗੋਹਾਟੀ 'ਚ ਪ੍ਰਧਾਨ ਮੰਤਰੀ ਨੇ ਸਿਨੇਮਾ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਸੀ ਕਿ ਫਿਲਮਾਂ ਨੇ ਪੁਲਸ ਦਾ ਅਕਸ ਖਰਾਬ ਕੀਤਾ ਹੋਇਆ ਹੈ। ਮੋਦੀ ਨੇ ਇਹ ਵੀ ਕਿਹਾ ਕਿ ਸਮਾਜ ਦੇ ਨਿਰਮਾਣ 'ਚ ਸਿਨੇਮਾ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ ਤੇ ਉਸ ਦਾ ਪ੍ਰਭਾਵ ਆਮ ਆਦਮੀ ਦੇ ਦਿਮਾਗ 'ਤੇ ਪੈਂਦਾ ਹੈ। ਇਸ ਲਈ ਫਿਲਮ ਨਿਰਮਾਤਾਵਾਂ ਨੂੰ ਚਾਹੀਦਾ ਹੈ ਕਿ ਉਹ ਪੁਲਸ ਦੇ ਚੰਗੇ ਅਕਸ ਨੂੰ ਫਿਲਮਾਂ 'ਚ ਦਿਖਾਉਣ ਕਿਉਂਕਿ ਅਕਸ਼ੇ ਕੁਮਾਰ ਉਨ੍ਹਾਂ ਅਭਿਨੇਤਾਵਾਂ 'ਚੋਂ ਇਕ ਹਨ ਜਿਨ੍ਹਾਂ ਨੇ ਜ਼ਿਆਦਾਤਰ ਫਿਲਮ 'ਚ ਪੁਲਸ ਅਫਸਰ ਦੀ ਭੂਮਿਕਾ ਨਿਭਾਈ ਹੈ। ਬੁੱਧਵਾਰ ਨੂੰ ਮੁੰਬਈ 'ਚ ਫਿਲਮ 'ਬੇਬੀ' ਦਾ ਟ੍ਰੇਲਰ ਲਾਂਚਿੰਗ ਦੌਰਾਨ ਇਕ ਪੱਤਰਕਾਰ ਨੇ ਨਰਿੰਦਰ ਮੋਦੀ ਵੱਲੋਂ ਸਿਨੇਮਾ 'ਤੇ ਕੀਤੀ ਗਈ ਟਿੱਪਣੀ 'ਤੇ ਅਕਸ਼ੇ ਕੁਮਾਰ ਦੀ ਰਾਏ ਮੰਗੀ ਤਾਂ ਉਨ੍ਹਾਂ ਨੇ ਕਿਹਾ ਕਿ ਫਿਲਮਾਂ 'ਚ ਉਨ੍ਹਾਂ ਦੇ ਕਿਰਦਾਰ ਨੂੰ ਸਿਰਫ ਮੰਨੋਰਜਨ ਦਾ ਜ਼ਰੀਆ ਸਮਝਣਾ ਚਾਹੀਦਾ ਹੈ। ਉਸ ਨੂੰ ਗੰਭੀਰ ਰੂਪ ਨਾਲ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ।
ਸੰਜੇ ਦੱਤ ਨੇ ਹਿਰਾਨੀ ਨੂੰ ਸੁਣਾਈ 25 ਦਿਨ ਤੱਕ ਆਪਣੀ ਕਹਾਣੀ
NEXT STORY