ਮੁੰਬਈ- ਬਾਲੀਵੁੱਡ ਦੇ  ਮਸ਼ਹੂਰ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਮਾਚੌਮੈਨ ਸੰਜੇ ਦੱਤ ਦੀ ਜ਼ਿੰਦਗੀ 'ਤੇ ਫਿਲਮ  ਬਣਾਉਣ ਜਾ ਰਹੇ ਹਨ। ਰਾਜਕੁਮਾਰ ਹਿਰਾਨੀ ਅਤੇ ਸੰਜੇ ਦੱਤ ਦੀ ਦੋਸਤੀ ਪਹਿਲਾਂ ਹੀ ਜਗਜ਼ਾਹਰ  ਹੈ। ਸੰਜੇ ਦੱਤ ਨੇ ਰਾਜੁਮਾਰ ਹਿਰਾਨੀ ਨਾਲ 'ਮੁੰਨਾ ਭਾਈ' ਸੀਰੀਜ਼ ਦੀਆਂ ਫਿਲਮਾਂ 'ਚ ਕੰਮ  ਕੀਤਾ ਹੈ। ਰਾਜਕੁਮਾਰ ਹਿਰਾਨੀ ਦੀ ਆਉਣ ਵਾਲੀ ਫਿਲਮ 'ਪੀਕੇ' 'ਚ ਵੀ ਸੰਜੇ ਦੱਤ ਨੇ ਖਾਸ  ਭੂਮਿਕਾ ਨਿਭਾਈ ਹੈ। ਰਾਜਕੁਮਾਰ ਹਿਰਾਨੀ ਇਨ੍ਹੀਂ ਦਿਨੀਂ ਸੰਜੇ ਦੱਤ ਦੀ ਬਾਓਪਿਕ 'ਤੇ  ਕੰਮ ਕਰ ਰਹੇ ਹਨ। ਸੰਜੇ ਨੇ ਉਨ੍ਹਾਂ ਨੂੰ 25 ਦਿਨ ਤੱਕ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਈ,  ਜਿਸ ਨੂੰ ਰਾਜਕੁਮਾਰ ਹਿਰਾਨੀ ਪੂਰੀ ਈਮਾਨਦਾਰੀ ਨਾਲ ਲਿਖ ਰਹੇ ਹਨ। ਇਹ ਫਿਲਮ ਹਿਰਾਨੀ ਦੀ  ਫਿਲਮ 'ਪੀਕੇ' ਦੀ ਰਿਲੀਜ਼ਿੰਗ ਤੋਂ ਬਾਅਦ ਫਲੋਰ 'ਤੇ ਜਾਵੇਗੀ ਅਤੇ ਦੋ ਸਾਲ ਇਸ ਨੂੰ ਤਿਆਰ  ਕਰਨ ਤੋਂ ਬਾਅਦ ਰਿਲੀਜ਼ਿੰਗ ਦੀ ਯੋਜਨਾ ਹੈ। ਫਿਲਮ ਤਿੰਨ ਹਿੱਸਿਆਂ 'ਚ ਹੋਵੇਗੀ। ਰਾਜੁਮਾਰ  ਹਿਰਾਨੀ ਨੇ ਕਿਹਾ, ''ਸਾਡੀ ਪਹਿਲੀ ਸ਼ਰਤ ਇਹ ਸੀ ਕਿ ਈਮਾਨਦਾਰ ਫਿਲਮ ਬਣਾਵਾਂਗੇ। ਜੋ ਸੱਚ  ਹੈ ਉਹ ਹੀ ਫਿਲਮ 'ਚ ਦਿਖਾਵਾਂਗੇ। ਮੇਰਾ ਉਨ੍ਹਾਂ 'ਤੇ ਫਿਲਮ ਬਣਾਉਣ ਦਾ ਕੋਈ ਇਰਾਦਾ  ਨਹੀਂ ਸੀ ਇਹ ਸਿਰਫ ਸੰਯੋਗ ਹੈ ਕਿ ਪਿਛਲੀ ਵਾਰੀ ਜਦੋਂ ਉਹ ਪੈਰੋਲ 'ਤੇ ਜੇਲ 'ਚੋਂ ਬਾਹਰ  ਆਏ ਸਨ ਤਾਂ ਉਨ੍ਹਾਂ ਨੂੰ ਮਿਲਿਆ ਸੀ।''
'ਪੀਕੇ' ਤੋਂ ਬਾਅਦ ਇਕ ਸਾਲ ਲਈ ਗਾਇਬ ਹੋਣਗੇ ਆਮਿਰ
NEXT STORY