ਐਡਮਿੰਟਨ— ਪਿਛਲੇ ਮਹੀਨੇ ਸਥਾਨਿਕ ਪੁਲਸ ਨੇ ਇਕ ਡਰੱਗ ਦੇ ਮਾਮਲੇ 'ਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿਚ ਕੈਨੇਡਾ ਦੇ ਕੈਬਨਿਟ ਮੰਤਰੀ ਟਿਮ ਉੱਪਲ ਦੇ ਛੋਟੇ ਭਰਾ ਰੇਅਮਨਪ੍ਰੀਤ ਵੀ ਸ਼ਾਮਲ ਹੈ। ਦੂਜੇ ਪਾਸੇ ਟਿਮ ਉੱਪਲ ਇਸ ਗੱਲ ਤੋਂ ਅਨਜਾਣ ਸੀ। ਉਨ੍ਹਾਂ ਨੂੰ ਇਸ ਬਾਰੇ ਮੀਡੀਆ ਰਾਹੀਂ ਪਤਾ ਲੱਗਾ। ਟਿਮ ਉੱਪਲ ਨੇ ਕਿਹਾ ਕਿ ਉਨ੍ਹਾਂ ਨੇ ਸਦਾ ਹੀ ਨਸ਼ਿਆਂ ਦੇ ਖਿਲਾਫ ਪ੍ਰਚਾਰ ਕੀਤਾ ਹੈ ਅਤੇ ਅੱਗੇ ਤੋਂ ਵੀ ਅਜਿਹਾ ਕਰਦਾ ਰਹਾਂਗਾ। ਇਸ ਮਾਮਲੇ ਵਿਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।
ਟਿਮ ਦਾ 28 ਸਾਲਾ ਭਰਾ ਰੇਅਮਨਪ੍ਰੀਤ ਸਿੰਘ ਡਰੱਗ ਮਾਮਲੇ ਦੇ ਨਾਲ-ਨਾਲ ਹਥਿਆਰ ਰੱਖਣ ਦੇ ਮਾਮਲੇ ਦਾ ਸਾਹਮਣਾ ਕਰੇਗਾ। ਪੁਲਸ ਨੇ ਰੇਅਮਨਪ੍ਰੀਤ ਤੋਂ ਦੋ ਹੈਂਡਗਨ, ਇਕ ਤਾਕਤਵਾਰ ਹੋਰ ਹਥਿਆਰ, ਕੋਕੀਨ, ਮਰੀਜ਼ੁਆਨਾ ਅਤੇ ਕੈਸ਼ ਬਰਾਮਦ ਕੀਤਾ ਹੈ।
ਆਖਿਰਕਾਰ ਮਸ਼ੁਰੱਫ ਨੇ ਮੰਨੀ ਪਾਕਿਸਤਾਨ ਦੀ ਗਲਤੀ
NEXT STORY