ਕਰਾਚੀ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਫੌਜੀ ਤਾਨਸ਼ਾਹ ਪਰਵੇਜ਼ ਮੁਸ਼ਰੱਫ ਨੇ ਅਲਕਾਇਦਾ ਦੇ ਜਨਮ ਲਈ ਪੱਛਮੀ ਦੇਸ਼ਾਂ ਅਤੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਨਾਲ ਹੀ ਇਹ ਵੀ ਕਿਹਾ ਹੈ ਕਿ ਅਫਗਾਨਿਸਤਾਨ 'ਚ ਤਾਲਿਬਾਨ ਸ਼ਾਸਨ ਨੂੰ ਮਾਨਤਾ ਦੇਣਾ ਪਾਕਿਸਤਾਨ ਦੀ ਵੱਡੀ ਭੁੱਲ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਹਕੂਮਤ ਨੂੰ ਇਹ ਕਦਮ ਨਹੀਂ ਚੁੱਕਣਾ ਚਾਹੀਦਾ ਸੀ।
ਯੂਥ ਪਾਰਲੀਮੈਂਟ ਨੂੰ ਸੰਬੋਧਨ ਕਰਦੇ ਹੋਏ ਮੁਸ਼ਰੱਫ ਨੇ ਕਿਹਾ ਕਿ ਪਾਕਿਸਤਾਨ ਇਕੋ-ਇਕ ਅਜਿਹਾ ਦੇਸ਼ ਸੀ, ਜਿਸਨੇ 1996 ਤੋਂ 2001 ਤੱਕ ਅਫਗਾਨਿਸਤਾਨ 'ਚ ਤਾਲਿਬਾਨ ਨੂੰ ਮਾਨਤਾ ਦਿੱਤੀ ਸੀ, ਕਿਉਂਕਿ ਸਾਊਦੀ ਅਰਬ ਤੇ ਯੂ.ਏ.ਈ. ਪਿੱਛੇ ਹੱਟ ਗਏ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਕਹਿੰਦੇ ਹਨ ਕਿ ਤਾਲਿਬਾਨ ਸਾਡੇ ਬੱਚੇ ਹਨ ਅਤੇ ਅਸੀਂ ਉਨ੍ਹਾਂ ਨੂੰ ਪੈਦਾ ਕੀਤਾ ਹੈ ਪਰ ਇਹ ਸੱਚ ਨਹੀਂ ਹੈ।
ਪਾਕਿ 'ਚ 10 ਬੱਚੇ ਖੂਨ ਚੜ੍ਹਵਾਉਣ ਕਾਰਨ ਹੋਏ ਐਚ.ਆਈ.ਵੀ. ਸ਼ਿਕਾਰ
NEXT STORY