ਨਵੀ ਦਿੱਲੀ-ਆਮ ਆਦਮੀ ਪਾਰਟੀ (ਆਪ) ਭਾਵੇਂ ਅਰਵਿੰਦ ਕੇਜਰੀਵਾਲ ਦੀ ਵਿਦੇਸ਼ ਯਾਤਰਾ ਨੂੰ ਫੰਡਿੰਗ ਮੁਹਿੰਮ ਤੋਂ ਵੱਖਰਾ ਦੱਸ ਰਹੀ ਹੈ ਪਰ ਨਿਊਯਾਰਕ 'ਚ ਕੇਜਰੀਵਾਲ ਫੰਡ ਲਈ ਖਾਣਾ ਖੁਆਣਗੇ। ਹਰ ਪਲੇਟ ਦੀ ਕੀਮਤ ਪੰਜ ਹਜ਼ਾਰ ਡਾਲਰ ਰੱਖੀ ਗਈ ਹੈ। ਪਾਰਟੀ ਸੂਤਰਾਂ ਅਨੁਸਾਰ ਅਰਵਿੰਦ ਦੇ ਦੋਸਤਾਂ ਨੇ ਇਕ ਡਿਨਰ ਪਾਟੀ ਰੱਖੀ ਹੈ। ਇਸ 'ਚ ਕਰੀਬ 60 ਲੋਕਾਂ ਨੂੰ ਬੁਲਾਇਆ ਗਿਆ ਹੈ। ਇਸ ਤੋਂ ਮਿਲਣ ਵਾਲੀ ਰਾਸ਼ੀ ਸਿੱਧੇ ਕੇਜਰੀਵਾਲ ਨੂੰ ਨਹੀਂ ਮਿਲੇਗੀ ਸਗੋਂ 'ਆਪ' ਦੀ ਅਮਰੀਕਾ ਵਿੰਗ ਇਸ ਪਾਰਟੀ 'ਚ ਆਨਲਾਈਨ ਜਮਾ ਕਰਵਾਏਗੀ। ਇਸ ਨਾਲ ਪਾਰਦਰਸ਼ਤਾ 'ਤੇ ਸਵਾਲ ਨਹੀਂ ਉਠੇਗਾ। ਪਾਰਟੀ ਨੂੰ ਉਮੀਦ ਹੈ ਕਿ ਡਿਨਰ ਤੋਂ ਘੱਟੋਂ-ਘੱਟ 1.80 ਕਰੋੜ ਇੱਕਠੇ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਵੀਰਵਾਰ ਤੋਂ ਪੰਜ ਰੋਜ਼ਾ ਵਿਦੇਸ਼ੀ ਦੌਰੇ 'ਤੇ ਹਨ। ਸਭ ਤੋਂ ਪਹਿਲਾਂ ਉਹ ਦੁਬਈ ਜਾਣਗੇ। ਦੁਬਈ 'ਚ ਵਡਰਲ ਬ੍ਰਾਂਡ ਸੰਮੇਲਨ 'ਚ ਹਿੱਸਾ ਲੈਣਗੇ। ਇਸ 'ਚ ਨੌਜਵਾਨਾਂ 'ਚ ਬਦਲਾਅ ਲਿਆਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਅਕਤੀ ਦੇ ਤੌਰ 'ਤੇ ਕੇਜਰੀਵਾਲ ਨੂੰ ਸਨਮਾਨਿਤ ਕੀਤਾ ਜਾਵੇਗਾ। ਸ਼ਨੀਵਾਰ ਨੂੰ ਉਹ ਨਿਊਯਾਰਕ ਪਹੁੰਚਣਗੇ। ਉਥੋਂ ਉਹ ਆਪਣੇ ਆਈ.ਆਈ.ਟੀ. ਦੇ ਸਹਿਪਾਠੀਆਂ ਅਤੇ 'ਆਪ' ਦੇ ਸਮਰਥਕਾਂ ਨੂੰ ਮਿਲਣਗੇ। ਕੇਜਰੀਵਾਲ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ 'ਚ ਸਕੂਲ ਆਫ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰ ਵਿਭਾਗ ਦੇ ਵਿਦਿਆਰਥੀਆਂ ਨਾਲ ਗੱਲ ਵੀ ਕਰਨਗੇ।
ਦਿੱਲੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ 30 ਕਰੋੜ ਰੁਪਏ ਇੱਕਠੇ ਕਰਨ ਦਾ ਨਿਸ਼ਾਨਾ ਮਿੱਥਿਆ ਹੈ। ਇਸਦੇ ਲਈ ਪਾਰਟੀ ਨੇ ਬੁੱਧਵਾਰ ਨੂੰ ਅਮਰੀਕਾ, ਆਸਟ੍ਰੇਲੀਆ, ਹਾਂਗਕਾਂਗ, ਸਿੰਗਾਪੁਰ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਆਨ ਗਿਵਿੰਗ ਟਿਊਸ-ਡੇ ਮੁਹਿੰਮ ਸ਼ੁਰੂ ਕੀਤੀ ਹੈ। ਇਸਦੇ ਅਧੀਨ ਵਿਦੇਸ਼ਾਂ 'ਚ ਵਸਦੇ ਕਰੀਬ ਚਾਰ ਲੱਖ ਭਾਰਤੀਆਂ ਨੂੰ ਮੇਲ ਭੇਜੀ ਗਈ ਹੈ। ਇਸ ਤੋਂ ਇਲਾਵਾ ਪਾਰਟੀ ਨੇ ਕਰੀਬ ਦੋ ਲੱਖ ਰੋਜ਼ਾਨਾ ਦਾਨ ਕਰਨ ਵਾਲਿਆਂ ਨੂੰ ਮੇਲ ਭੇਜ ਕੇ ਹਰੇਕ ਤੋਂ 1500 ਰੁਪਏ ਚੰਦੇ ਦੇ ਤੌਰ 'ਤੇ ਦੇਣ ਦੀ ਅਪੀਲ ਕੀਤੀ ਹੈ।
ਕੈਨੇਡਾ 'ਚ ਕੈਬਨਿਟ ਮੰਤਰੀ ਦਾ ਭਰਾ ਡਰੱਗ ਸਮੱਗਲਿੰਗ 'ਚ ਗ੍ਰਿਫ਼ਤਾਰ
NEXT STORY