ਮੁੰਬਈ - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ ਅਤੇ ਅਦਾਕਾਰ ਸਾਹਿਲ ਖਾਨ ਦਰਮਿਆਨ ਕੁਝ ਠੀਕ ਨਹੀਂ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਆਇਸ਼ਾ ਨੇ ਸਾਹਿਲ 'ਤੇ ਧੋਖਾਦੇਹੀ ਦਾ ਦੋਸ਼ ਲਗਾਇਆ ਸੀ ਅਤੇ ਉਸ ਤੋਂ ਬਾਅਦ ਹੀ ਸਾਹਿਲ ਨੇ ਆਇਸ਼ਾ ਨਾਲ ਆਪਣੇ ਨਿੱਜੀ ਸੰਬੰਧਾਂ ਦੀ ਗੱਲ ਕਹੀ ਸੀ।
ਪਰ ਹਾਲ ਹੀ 'ਚ ਆਇਸ਼ਾ ਨੇ ਸਾਹਿਲ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ। ਆਇਸ਼ਾ ਦਾ ਕਹਿਣਾ ਹੈ ਕਿ ਸਾਹਿਲ 'ਗੇ' ਹੈ। ਦਰਅਸਲ ਸਾਹਿਲ ਖਾਨ ਨੇ ਦਾਅਵਾ ਕੀਤਾ ਸੀ ਕਿ ਉਸਦੇ ਅਤੇ ਆਇਸ਼ਾ ਦਰਮਿਆਨ ਅਫੇਅਰ ਸਨ। ਆਇਸ਼ਾ ਨੇ ਸਾਹਿਲ ਦੀ ਗੱਲ ਨੂੰ ਨਕਾਰਦੇ ਹੋਏ ਸੋਸ਼ਲ ਕੋਰਟ ਵਿਚ ਇਹ ਕਿਹਾ ਸੀ ਕਿ ਸਾਹਿਲ 'ਗੇ' ਹੈ। ਸੂਤਰਾਂ ਮੁਤਾਬਕ ਆਇਸ਼ਾ ਨੇ ਕਿਹਾ ਕਿ ਇਸੇ ਕਾਰਨ ਹੀ ਸਾਹਿਲ ਦੀ ਪਤਨੀ ਨੇ ਸਾਹਿਲ ਨੂੰ ਤਲਾਕ ਦੇ ਦਿੱਤਾ ਸੀ।
ਆਮਿਰ ਦਾ ਭਰਾ ਫੈਜ਼ਲ ਖਾਨ ਕਰੇਗਾ ਬਾਲੀਵੁੱਡ ਵਿਚ ਵਾਪਸੀ
NEXT STORY