ਮੁੰਬਈ - ਬਾਲੀਵੁੱਡ ਐਕਟਰ ਆਮਿਰ ਖਾਨ ਦਾ ਭਰਾ ਹੁਣ ਫਿਲਮਾਂ ਵਿਚ ਵਾਪਸੀ ਕਰਨ ਦੀ ਤਿਆਰੀ ਕਰ ਰਿਹਾ ਹੈ।
ਸਾਲ 1994 ਵਿਚ ਪ੍ਰਦਰਸ਼ਿਤ ਫਿਲਮ 'ਮਦਹੋਸ਼' ਨਾਲ ਬਾਲੀਵੁੱਡ ਵਿਚ ਕਦਮ ਰੱਖਣ ਵਾਲੇ ਫੈਜ਼ਲ ਖਾਨ ਨੇ 'ਮੇਲਾ','ਬਾਰਡਰ ਹਿੰਦੁਸਤਾਨ ਕਾ','ਬਸਤੀ','ਆਂਧੀ' ਅਤੇ 'ਚਾਂਦ ਬੁਝ ਗਿਆ' ਵਰਗੀਆਂ ਫਿਲਮਾਂ ਵਿਚ ਅਦਾਕਾਰੀ ਕੀਤੀ ਹੈ ਪਰ ਉਹ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਨਹੀਂ ਜਿੱਤ ਸਕਿਆ। ਹੁਣ ਲੱਗਭਗ 10 ਸਾਲ ਬਾਅਦ ਉਹ ਲਵ ਸਟੋਰੀ ਨਾਲ ਬਾਲੀਵੁੱਡ ਵਿਚ ਵਾਪਸੀ ਕਰੇਗਾ। ਇਸ ਵਿਚ ਉਹ ਇਕ ਕਸ਼ਮੀਰੀ ਦੇ ਕਿਰਦਾਰ ਵਿਚ ਨਜ਼ਰ ਆਵੇਗਾ।
ਮਿਸ ਵਰਲਡ 2014 ਮੁਕਾਬਲੇਬਾਜ਼ੀ 'ਚ ਐਸ਼ਵਰਿਆ ਰਾਏ ਸਨਮਾਨਿਤ
NEXT STORY