ਟੋਕੀਯੋ- ਬੀਤੇ ਮਹੀਨੇ ਫਿਲਮ 'ਜੇਮਸ ਬਾਂਡ' ਦੀ ਕਹਾਣੀ ਹੈਕਰਾਂ ਵੱਲੋਂ ਚੋਰੀ ਹੋ ਗਈ। ਇਸ ਗੱਲ ਦੀ ਜਾਣਕਾਰੀ ਫਿਲਮ ਨਿਰਮਾਣ ਕੰਪਨੀ ਨੇ ਦਿੱਤੀ। ਖਬਰਾਂ ਮੁਤਾਬਕ ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਇਹ ਕਹਾਣੀ ਪਿਕਚਰਸ ਇੰਟਰਟੇਨਮੈਂਟ ਦੀ ਅਗਲੀ ਫਿਲਮ 'ਸਪੇਕਟਰ' ਦੀ ਹੈ। ਜੇਮ ਬਾਂਡ ਲੜੀਵਾਰ ਦੀ 24ਵੀਂ ਕੜੀ 'ਚ ਡੇਨੀਅਲ ਕ੍ਰੈਗ ਇਕ ਵਾਰ ਫਿਰ ਜੇਮਸ ਬਾਂਡ ਦੀ ਭੂਮਿਕਾ ਨਿਭਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਇਸ ਦੇ ਨਾਂ ਤੋਂ ਇਲਾਵਾ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਹੈ ਪਰ ਕੰਪਨੀ ਨੇ ਚਿੰਤਾ ਜਤਾਉਂਦੇ ਹੋ ਕਿਹਾ ਕਿ ਹੈਕਰ ਫਿਲਮ ਦੀ ਕਹਾਣੀ ਜਨਤਕ ਕਰ ਸਕਦੇ ਹਨ। ਹਾਲਾਂਕਿ ਉਹ ਇਸ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। 24 ਨਵੰਬਰ ਨੂੰ ਹੈਕਰ ਨੇ ਸੋਨੀ ਪਿਕਚਰਸ ਇੰਟਰਟੇਨਮੈਂਟ ਦੇ ਕੰਪਿਊਟਰ ਨੈਟਵਰਕ 'ਚ ਵੜ ਕੀ ਕਹਾਣੀ ਚੋਰੀ ਸੀ।
ਮਰਾਠੀ ਬੋਲਦੇ ਨਜ਼ਰ ਆਉਣਗੇ ਵਰੁਣ (ਦੇਖੋ ਤਸਵੀਰਾਂ)
NEXT STORY