ਮੁੰਬਈ- ਬਾਲੀਵੁੱਡ ਦੇ ਨਵੇਂ ਅਭਿਨੇਤਾ ਵਰੁਣ ਧਵਨ ਦੀ ਆਉਣ ਵਾਲੀ ਫਿਲਮ ‘ਬਦਲਾਪੁਰ’ ਅਗਲੇ ਸਾਲ 22 ਫਰਵਰੀ ਸਾਲ 2014 ਨੂੰ ਰਿਲੀਜ਼ ਹੋਣ ਜਾ ਰਹੀ ਹੈ। ‘ਬਦਲਾਪੁਰ’ ’ਚ ਵਰੁਣ ਪਹਿਲੀ ਵਾਰੀ ਇਕ ਗੰਭੀਰ ਭੂਮਿਕਾ ’ਚ ਨਜ਼ਰ ਆ ਰਹੇ ਹਨ। ਵਰੁਣ ਦਾ ਕਹਿਣਾ ਹੈ ਕਿ ਦਰਸ਼ਕ ਉਨ੍ਹਾਂ ਦਾ ਨਵਾਂ ਅਵਤਾਰ ਪਸੰਦ ਕਰਨਗੇ ਅਤੇ ਉਨ੍ਹਾਂ ਦੀ ਸਮਝ ’ਤੇ ਉਂਗਲੀ ਉਠਾਉਣੀ ਮੁਰਖਤਾ ਹੈ। ਦਰਅਸਲ ਵਰੁਣ ਆਪਣੀ ਆਉਣ ਵਾਲੀ ਫਿਲਮ ‘ਬਦਲਾਪੁਰ’ ਲਈ ਮਰਾਠੀ ਦੀ ਸਪੈਸ਼ਲ ਕਲਾਸਾਂ ਲੈ ਰਹੇ ਹਨ। ਉਹ ਚਾਹੁੰਦੇ ਹਨ ਕਿ ਇਸ ਭਾਸ਼ਾ ਨੂੰ ਉਹ ਉਸ ਤਰ੍ਹਾਂ ਹੀ ਬੋਲਣ ਜਿਵੇਂ ਕਿ ਉਥੋਂ ਦੇ ਲੋਕ ਬੋਲਦੇ ਹਨ। ਵਪੁਣ ਦੱਸਦੇ ਹਨ ਉਨ੍ਹਾਂ ਦੇ ਜਿਮ ਇੰਸਟ੍ਰਕਟਰ ਮਹਾਰਾਸ਼ਟੀਅਨ ਹਨ ਤਾਂ ਉਹ ਜਿਮ ’ਚ ਵੀ ਮਰਾਠੀ ’ਚ ਗੱਲ ਕਰਦੇ ਹਨ। ਉਹ ਇੰਸਟ੍ਰਕਟਰ ਉਨ੍ਹਾਂ ਨੂੰ ਕੁਝ ਅਜਿਹੇ ਆਮ ਸ਼ਬਦ ਵੀ ਦੱਸਦੇ ਹਨ ੱਜਿਸ ਦੀ ਵਰਤੋਂ ਉਥੋਂ ਦੇ ਲੋਕ ਜ਼ਿਆਦਾ ਕਰਦੇ ਹਨ। ਸਿਰਫ ਭਾਸ਼ਾ ਹੀ ਨਹੀਂ ਇਸ ਫਿਲਮ ਲਈ ਵਰੁਣ ਨੇ ਆਪਣੀ ਲੁੱਕ ਲਈ ਵੀ ਸਖਤ ਮਿਹਨਤ ਕੀਤੀ ਹੈ। ਫਿਲਮ ’ਚ ਉਹ ਦਾੜੀ ਰੱਖੇ ਹੋਏ ਵੱਖਰੀ ਹੀ ਲੁੱਕ ’ਚ ਨਜ਼ਰ ਆਉਣਗੇ। ਵਰੁਣ ਦੀ ਤਾਂ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਨੇ ਵੀ ਤਰੀਫ ਕੀਤੀ ਹੈ। ਪ੍ਰੋਮੋਜ਼ ’ਚ ਵਰੁਣ ਦੀ ਲੁੱਕ ਅਤੇ ਪਰਫਾਰਮੈਂਸ ਉਨ੍ਹਾਂ ਨੂੰ ਕਾਫੀ ਪਸੰਦ ਆਈ ਹੈ।
ਸੁਸ਼ਮਿਤਾ ਨੂੰ ਪਸੰਦ ਹੈ ਮੈਡੋਨਾ ਦਾ ਸਟਾਇਲ
NEXT STORY