ਨਵੀਂ ਦਿੱਲੀ- ਡਾਇਰੈਕਟਰ ਪੀਟਰ ਜੈਕਸਨ ਦੀ ਫਿਲਮ 'ਦਿ ਹੋਬਿਟ: ਦਿ ਬੈਟਲ ਆਫ ਦਿ ਫਾਈਵ ਆਰਮੀਜ਼' ਨੇ ਲਗਭਗ ਸਾਢੇ ਸੱਤ ਅਰਬ ਰੁਪਏ ਦਾ ਬਿਜ਼ਨੈੱਸ ਕਰਕੇ ਵਿਦੇਸ਼ੀ ਬਾਕਸ ਆਫਿਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਫਿਲਮ ਅਜੇ ਤੱਕ 117.6 ਮਿਲੀਅਨ ਡਾਲਰ (ਲਗਭਗ 7.46 ਅਰਬ ਰੁਪਏ) ਬਟੋਰ ਚੁੱਕੀ ਹੈ। ਨਿਊਜ਼ੀਲੈਂਡ, ਜਾਪਾਨ, ਮੈਕਸਿਕੋ ਅਤੇ ਰੂਸ ਸਮੇਤ 38 ਦੇਸ਼ਾਂ 'ਚ ਇਹ ਫਿਲਮ 11 ਦਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ ਉਥੇ ਹੀ ਅਮਰੀਕਾ ਸਿਨੇਮਾਘਰਾਂ 'ਚ ਇਹ ਫਿਲਮ ਬੁੱਧਵਾਰ ਨੂੰ ਰਿਲੀਜ਼ ਹੋਵੇਗੀ। ਯਾਨੀ ਅਜੇ ਫਿਲਮ ਦੀ ਕਲੈਕਸ਼ਨ 'ਚ ਕਾਫੀ ਵਾਧਾ ਹੋਣ ਦੀ ਉਮੀਦ ਹੈ। 'ਦਿ ਹੋਬਿਟ' ਨੇ ਸਭ ਤੋਂ ਵੱਧ ਕਮਾਈ ਜਰਮਨੀ 'ਚ ਕੀਤੀ ਹੈ। ਜਰਮਨੀ 'ਚ ਇਸ ਫਿਲਮ ਨੇ ਅਜੇ ਤੱਕ 19.5 ਮਿਲੀਅਨ ਡਾਲਰ, ਬ੍ਰਿਟੇਨ 'ਚ 15.2 ਮਿਲੀਅਨ ਡਾਲਰ, ਫਰਾਸ 'ਚ 14.5 ਮਿਲੀਅਨ ਡਾਲਰ ਅਤੇ ਰੂਸ 'ਚ 13.4 ਮਿਲੀਅਨ ਡਾਲਰ ਦੀ ਕਲੈਕਸ਼ਨ ਕੀਤੀ। ਇਹ ਫਿਲਮ ਵਾਰਨਰ ਬ੍ਰਦਰਸ ਦੀ ਸਭ ਤੋਂ ਵੱਡੀ ਓਪਨਿੰਗ ਵਾਲੀ ਫਿਲਮ ਬਣ ਗਈ ਹੈ।
ਫਿਲਮ 'ਜੇਮਸ ਬਾਂਡ' ਦੀ ਕਹਾਣੀ ਹੋਈ ਚੋਰੀ
NEXT STORY