ਮੁੰਬਈ- ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਅਤੇ ਬੰਗਾਲੀ ਬਾਲਾ ਬਿਪਾਸ਼ਾ ਬਾਸੂ ਦੀ ਓਪਨਿੰਗ ਫਿਲਮ 'ਅਲੋਨ' ਦਾ ਨਵਾਂ ਗੀਤ 'ਕਤਰਾ' ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਵੀ ਭਰਪੂਰ ਅਜਿਹੇ ਸੀਨ ਦਿੱਤੇ ਗਏ ਹਨ ਜਿਹੜੇ ਦਰਸ਼ਕਾਂ ਦੇ ਹੋਸ਼ ਉਡਾ ਦੇਣਗੇ। ਬਿਪਾਸ਼ਾ ਨੇ ਉਂਝ ਤਾਂ ਅੱਜ ਤੱਕ ਕਈ ਫਿਲਮਾਂ ਅਤੇ ਗੀਤਾਂ 'ਚ ਆਪਣੀਆਂ ਹੌਟ ਅਦਾਵਾਂ ਦਿਖਾਈਆਂ ਹਨ ਪਰ ਇਸ ਗੀਤ 'ਚ ਬਿਪਾਸ਼ਾ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਹ ਇਕ ਰੋਮਾਂਟਿਕ ਗੀਤ ਹੈ। ਫਿਲਮ 'ਚ ਬਿਪਾਸ਼ਾ ਨੇ ਕਰਨ ਨਾਲ ਹੌਟ ਸੀਨ ਅਤੇ ਜ਼ਬਰਦਸਤ ਲਿਪਲੌਕ ਕੀਤਾ ਹੈ ਜਿਨ੍ਹਾਂ ਨੂੰ ਦੇਖ ਕੇ ਇਹ ਕਹਿਣਾ ਲਾਜ਼ਮੀ ਹੈ ਕਿ ਬਿਪਾਸ਼ਾ ਦੀ ਇਹ ਫਿਲਮ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜੇਗੀ।
3 ਦਿਨਾਂ 'ਚ ਰਜਨੀਕਾਂਤ ਦੀ 'ਲਿੰਗਾ' ਨੇ ਕਮਾਏ 100 ਕਰੋੜ
NEXT STORY