ਨਵੀਂ ਦਿੱਲੀ- ਸੁਪਰਸਟਾਰ ਰਜਨੀਕਾਂਤ ਦੀ ਫਿਲਮ ਰਿਲੀਜ਼ ਹੋਵੇ ਤੇ ਕੋਈ ਰਿਕਾਰਡ ਨਾ ਬਣੇ, ਅਜਿਹਾ ਤਾਂ ਹੋ ਹੀ ਨਹੀਂ ਸਕਦਾ। 12 ਦਸੰਬਰ ਨੂੰ ਰਿਲੀਜ਼ ਹੋਈ ਫਿਲਮ ਲਿੰਗਾ ਨੇ ਸਿਰਫ ਤਿੰਨ ਦਿਨਾਂ 'ਚ 100 ਕਰੋੜ ਕਲੱਬ 'ਚ ਐਂਟਰੀ ਲੈ ਲਈ ਹੈ। ਇੰਨਾ ਹੀ ਨਹੀਂ, ਇਹ ਫਿਲਮ ਸਭ ਤੋਂ ਤੇਜ਼ੀ ਨਾਲ 100 ਕਰੋੜ ਕਮਾਉਣ ਵਾਲੀ ਤਾਮਿਲ ਫਿਲਮ ਵੀ ਬਣ ਗਈ ਹੈ। ਇਸ ਫਿਲਮ 'ਚ ਰਜਨੀਕਾਂਤ, ਸੋਨਾਕਸ਼ੀ ਸਿਨ੍ਹਾ ਤੇ ਅਨੁਸ਼ਕਾ ਸ਼ੈੱਟੀ ਮੁੱਖ ਭੂਮਿਕਾ ਵਿਚ ਹਨ।
ਲਿੰਗਾ ਦਾ ਤੀਜੇ ਦਿਨ 100 ਕਰੋੜ ਕਲੱਬ 'ਚ ਸ਼ਾਮਲ ਹੋਣਾ ਇਸ ਗੱਲ ਦਾ ਵੀ ਸਬੂਤ ਦਿੰਦਾ ਹੈ ਕਿ ਰਜਨੀਕਾਂਤ ਸਾਹਮਣੇ ਸਾਰੇ ਬਾਲੀਵੁੱਡ ਸਟਾਰ ਵੀ ਫਿੱਕੇ ਹਨ। ਲਿੰਗਾ ਨੇ ਪਹਿਲੇ ਦਿਨ 37 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਲਿੰਗਾ ਕਮਾਈ ਦੇ ਹੋਰ ਰਿਕਾਰਡ ਵੀ ਬਣਾ ਸਕਦੀ ਹੈ।
ਮਿਲ ਹੀ ਗਈ ਕਰਨ ਜੌਹਰ ਨੂੰ ਦੁਲਹਨੀਆ!
NEXT STORY