ਜਲੰਧਰ, (ਸੋਮ)—'ਤੈਨੂੰ ਸੋਹਣੀਏ ਬੁਲਾ ਕੇ ਜਾਨ ਜਾਨ', 'ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਓਂ ਵੇ' ਆਦਿ ਗੀਤਾਂ ਨਾਲ ਨੌਜਵਾਨ ਦਿਲਾਂ 'ਤੇ ਰਾਜ ਕਰਨ ਵਾਲਾ ਗਾਇਕ ਜੈਲੀ ਅੱਜ-ਕਲ ਸਪੀਡ ਰਿਕਾਰਡਜ਼ ਵਲੋਂ ਰੂਬੀ ਦਿਨੇਸ਼ ਦੀ ਪੇਸ਼ਕਸ਼ ਅਧੀਨ ਜਾਰੀ ਕੀਤੇ ਗਏ ਸਿੰਗਲ ਟ੍ਰੈਕ 'ਚੰਨ ਜਿਹਾ ਗੱਭਰੂ' ਨਾਲ ਪੂਰੀ ਚਰਚਾ ਵਿਚ ਹੈ।
ਜੈਲੀ ਦੇ ਇਸ ਗਾਣੇ ਦੇ ਬੋਲ ਲੱਕੀ ਚੱਕ ਮਹਿਰੀਆ ਨੇ ਲਿਖੇ ਹਨ ਜਦਕਿ ਇਸ ਨੂੰ ਨੌਜਵਾਨ ਸੰਗੀਤਕਾਰ ਅਮਰਿੰਦਰ ਕਾਹਲੋਂ ਨੇ ਸੰਗੀਤਬੱਧ ਕੀਤਾ ਹੈ। ਇਸ ਗਾਣੇ ਨੂੰ ਪ੍ਰਸਿੱਧ ਵੀਡੀਓ ਡਾਇਰੈਕਟਰ ਵਿਜੇ ਮੋਮੀ ਨੇ ਇੰਗਲੈਂਡ ਦੀਆਂ ਮਨਮੋਹਕ ਲੋਕੇਸ਼ਨਾਂ ਤੇ ਉਚ ਪੱਧਰੀ ਵੀਡੀਓ ਟੈਕਨਾਲੋਜੀ ਨਾਲ ਫਿਲਮਾਇਆ ਹੈ। ਵਿਜੇ ਮੋਮੀ ਨੇ ਦੱਸਿਆ ਕਿ ਇਸ ਗਾਣੇ ਨੂੰ ਸੋਸ਼ਲ ਸਾਈਟਾਂ ਯੂਟਿਊਬ, ਵ੍ਹਟਸਐਪ, ਫੇਸਬੁੱਕ ਆਦਿ 'ਤੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਜੈਜ਼ੀ ਬੀ ਨੂੰ ਪੁੱਛਿਆ, ''ਕਿੱਥੇ ਰੱਖਦੇ ਹੋ ਸ਼ੋਅਜ਼ ਦਾ ਪੈਸਾ' (ਵੀਡੀਓ)
NEXT STORY