ਬੀਜਿੰਗ - ਦੱਖਣ-ਪੱਛਮੀ ਚੀਨ ਦੇ ਪਾਨਝਿਹੁਆ ਚਿੜੀਆਘਰ ਵਿੱਚ ਰਹਿਣ ਵਾਲਾ ਇੱਕ 19 ਸਾਲਾ ਤੇਂਦੁਆ ਆਪਣੀ ਭਾਰੀ-ਭਰਕਮ ਅਤੇ ਗੋਲ-ਮਟੋਲ ਕਾਇਆ ਕਾਰਨ ਇੰਟਰਨੈੱਟ 'ਤੇ ਕਾਫੀ ਚਰਚਾ 'ਚ ਹੈ। 'ਪੈਨ ਬਾਓਬਾਓ' ਨਾਮ ਦੇ ਇਸ ਤੇਂਦੁਏ ਨੂੰ ਦੇਖਣ ਲਈ ਚਿੜੀਆਘਰ ਵਿੱਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ, ਜਦਕਿ ਸੋਸ਼ਲ ਮੀਡੀਆ 'ਤੇ ਵੀ ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਪੈਨ ਬਾਓਬਾਓ ਦੀ ਲੋਕਪ੍ਰਿਯਤਾ ਦਾ ਇੱਕ ਵੱਡਾ ਕਾਰਨ ਉਸ ਦਾ ਮੋਟਾ ਅਤੇ ਖਾਸ ਸਰੀਰਕ ਆਕਾਰ ਹੈ। ਇੰਟਰਨੈੱਟ 'ਤੇ ਲੋਕ ਉਸ ਦੀ ਤੁਲਨਾ ਮਸ਼ਹੂਰ ਡਿਜ਼ਨੀ ਫਿਲਮ 'ਜੂਟੋਪੀਆ' ਦੇ ਮੋਟੇ ਚੀਤੇ 'ਅਫ਼ਸਰ ਕਲੌਹੌਜ਼ਰ' ਨਾਲ ਕਰ ਰਹੇ ਹਨ। ਇਸ ਤੋਂ ਇਲਾਵਾ, ਲੋਕਾਂ ਵਿੱਚ ਇਹ ਤੇਂਦੁਆ ਸਰੀਰਕ ਸਕਾਰਾਤਮਕਤਾ ਦੀ ਚਰਚਾ ਦਾ ਹਿੱਸਾ ਵੀ ਬਣ ਗਿਆ ਹੈ।
ਸਾਲ 2024 ਵਿੱਚ ਤੇਂਦੁਏ ਦੇ ਵਧਦੇ ਭਾਰ ਨੂੰ ਦੇਖਦਿਆਂ ਚਿੜੀਆਘਰ ਪ੍ਰਸ਼ਾਸਨ ਨੇ ਉਸ ਨੂੰ ਵਜ਼ਨ ਘਟਾਉਣ ਲਈ ਖ਼ਾਸ ਡਾਇਟ 'ਤੇ ਰੱਖਿਆ ਸੀ। ਹਾਲਾਂਕਿ, ਬਾਅਦ ਵਿੱਚ ਮਾਹਰਾਂ ਦੀ ਸਲਾਹ ਤੋਂ ਬਾਅਦ ਵੇਟ ਲੌਸ ਪ੍ਰੋਗਰਾਮ ਨੂੰ ਰੋਕ ਦਿੱਤਾ ਗਿਆ। ਚਿੜੀਆਘਰ ਦੇ ਬੁਲਾਰੇ ਝਾਂਗ ਸੋਂਗਵੇਨ ਅਨੁਸਾਰ, ਪੈਨ ਬਾਓਬਾਓ ਦੀ ਉਮਰ ਹੁਣ 19 ਸਾਲ ਹੋ ਚੁੱਕੀ ਹੈ। ਇਸ ਉਮਰ ਵਿੱਚ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰਨ ਨਾਲ ਉਸ 'ਤੇ ਤਣਾਅ ਵਧ ਸਕਦਾ ਹੈ। ਇਸ ਲਈ ਹੁਣ ਉਸ ਦਾ ਭਾਰ ਘਟਾਉਣ ਨਾਲੋਂ ਉਸ ਦੀ ਸਿਹਤ, ਆਰਾਮ ਅਤੇ ਖ਼ੁਸ਼ੀ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਚਿੜੀਆਘਰ ਪ੍ਰਸ਼ਾਸਨ ਵੱਲੋਂ ਉਸ ਨੂੰ ਘੁੰਮਣ-ਫਿਰਨ ਲਈ ਪਹਿਲਾਂ ਨਾਲੋਂ ਵੱਡਾ ਬਾੜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਉਸ ਨੂੰ ਪੂਰਾ ਪੋਸ਼ਣ ਦੇਣ ਲਈ ਰੋਜ਼ਾਨਾ 1 ਪਾਊਂਡ (ਲਗਭਗ 450 ਗ੍ਰਾਮ) ਤੋਂ ਵੱਧ ਮੀਟ ਅਤੇ ਚਿਕਨ ਦਿੱਤਾ ਜਾ ਰਿਹਾ ਹੈ। ਹਾਲ ਹੀ ਵਿੱਚ ਪਸ਼ੂ ਚਿਕਿਤਸਕ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਤੇਂਦੁਆ ਪੂਰੀ ਤਰ੍ਹਾਂ ਨਾਲ ਤੰਦਰੁਸਤ ਪਾਇਆ ਗਿਆ ਹੈ।
ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਪੁਨਤੀਨੀਆ ਕਸਬੇ ਨੂੰ ਮਿਲਿਆ ਸ਼ਹਿਰ ਦਾ ਦਰਜਾ, ਨਾਗਰਿਕਾਂ 'ਚ ਖੁਸ਼ੀ ਦੀ ਲਹਿਰ
NEXT STORY