ਵੈਨਕੂਵਰ, (ਰਾਜੇਸ਼ ਅੰਸਲ)—ਨੈਕਸਟ ਲੈਵਲ ਮਿਊਜ਼ਿਕ ਕੰਪਨੀ ਦੇ ਪ੍ਰੈਜ਼ੀਡੈਂਟ ਸੁੱਖ ਬਰਾੜ ਨੇ ਕੈਨੇਡਾ ਸਥਿਤ ਜਗ ਬਾਣੀ ਦੇ ਇਸ ਸੀਨੀਅਰ ਪੱਤਰਕਾਰ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਗਾਇਕ ਵੀਤ ਬਲਜੀਤ ਦੀ ਖੂਬਸੂਰਤ ਅੱਠ ਗੀਤਾਂ ਨਾਲ ਤਿਆਰ ਕੀਤੀ ਗਈ ਐਲਬਮ 'ਬੇਰੀ ਵਿਹੜੇ ਵਿਚ' 21 ਦਸੰਬਰ ਨੂੰ ਵਿਸ਼ਵ ਭਰ ਵਿਚ ਰਿਲੀਜ਼ ਕੀਤੀ ਜਾਵੇਗੀ। ਐਲਬਮ ਦੇ ਪ੍ਰੋਡਿਊਸਰ ਸੁੱਖ ਬਰਾੜ ਨੇ ਦੱਸਿਆ ਕਿ ਇਸ ਐਲਬਮ ਦੇ ਗੀਤਾਂ ਨੂੰ ਗਾਇਕ ਬਲਜੀਤ ਨੇ ਖੂਬਸੂਸਤ ਆਵਾਜ਼ ਦਿੱਤੀ ਹੈ, ਉਥੇ ਹੀ ਮਿਊਜ਼ਿਕ ਦੇਸੀ ਕਰਿਊ ਅਤੇ ਬੀਟ ਮਿਨਿਸਟਰ ਵਲੋਂ ਤੇ ਲਿਰੀਕਸ ਵੀਤ ਬਲਜੀਤ ਤੇ ਦਿਲਬਾਗ ਕੈਨੇਡਾ ਵਲੋਂ ਦਿੱਤਾ ਗਿਆ ਹੈ। ਸੁੱਖ ਬਰਾੜ ਨੇ ਕਿਹਾ ਕਿ ਐਲਬਮ ਨੂੰ 21 ਦਸੰਬਰ ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਧੂਮ ਰੈਸਟੋਰੈਂਟ ਯਾਰਕ ਸਟੋਰ ਵਿਖੇ ਰਿਲੀਜ਼ ਕੀਤਾ ਜਾਵੇਗਾ।
'ਚੰਨ ਜਿਹਾ ਗੱਭਰੂ' ਨਾਲ ਚਰਚਾ 'ਚ ਹੈ ਜੈਲੀ : ਮੋਮੀ
NEXT STORY