ਸੁਜਾਨਪੁਰ (ਜੋਤੀ)- ਪਿੰਡ ਕਾਨਪੁਰ ਦੇ ਨਜ਼ਦੀਕ ਅਚਾਨਕ ਇਕ ਕਾਰ ਟੋਏ ਵਿਚ ਡਿੱਗ ਕੇ ਪਲਟਣ ਨਾਲ ਕਾਰ ਚਾਲਕ ਦੀ ਮੌਤ ਹੋ ਗਈ, ਜਿਸ ਦੀ ਪਛਾਣ ਵਿਪਨ ਧੀਮਾਨ ਪੁੱਤਰ ਰਾਮ ਸਰੂਪ ਧੀਮਾਨ ਵਾਸੀ ਕਕਿਰਾ ਚੰਬਾ ਹਿਮਾਚਲ ਪ੍ਰਦੇਸ਼ ਦੇ ਰੂਪ ਵਿਚ ਹੋਈ। ਜਾਣਕਾਰੀ ਦੇ ਅਨੁਸਾਰ ਕਾਰ ਜੰਮੂ ਕਸ਼ਮੀਰ ਦੀ ਵਲੋਂ ਪਠਾਨਕੋਟ ਵੱਲ ਜਾ ਰਹੀ ਸੀ ਕਿ ਅਚਾਨਕ ਕਾਰ ਪਲਟ ਗਈ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਪ੍ਰੀਤਮ ਲਾਲ ਨੇ ਦੱਸਿਆ ਕਿ ਪੁਲਸ ਨੂੰ ਸੋਮਵਾਰ ਦੀ ਸਵੇਰ ਸੂਚਨਾ ਮਿਲੀ ਸੀ ਜਿਸ ਕਾਰਨ ਮੌਕੇ 'ਤੇ ਕਾਰ ਦੀ ਜਾਂਚ ਕੀਤੀ ਗਈ ਤਾਂ ਡਰਾਈਵਰ ਦੀ ਲਾਸ਼ ਕਾਰ ਦੇ ਨੇੜੇ ਪਈ ਹੋਈ ਸੀ, ਜਿਸ ਦੇ ਚਲਦੇ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਠਾਨਕੋਟ ਭੇਜ ਦਿੱਤਾ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਗੁਰੂ ਘਰ 'ਚ ਚੋਰਾਂ ਨੇ ਕੀਤਾ ਹੱਥ ਸਾਫ
NEXT STORY