ਜਲੰਧਰ- ਐਪਲ ਦੇ ਵੱਡੀ ਸਕਰੀਨ ਵਾਲੇ ਆਈਫੋਨ 6 ਅਤੇ 6 ਪਲੱਸ ਸਤੰਬਰ ਮਹੀਨੇ 'ਚ ਲਾਂਚ ਕੀਤੇ ਗਏ ਅਤੇ ਇਹ ਮੰਗ 'ਚ ਵੀ ਹਨ ਅਤੇ ਐਪਲ ਹੁਣ ਨਵੇਂ ਫੋਨ 'ਤੇ ਕੰਮ ਕਰ ਰਹੀ ਹੈ, ਜਿਸ ਦਾ ਨਾਮ ਹੈ ਐਪਲ 6 ਮਿੰਨੀ ਜਿਸ ਦੇ ਅਗਲੇ ਸਾਲ 2015 'ਚ ਆਉਣ ਦੀ ਉਮੀਦ ਹੈ। ਇਹ ਫੋਨ ਉਨ੍ਹਾਂ ਲੋਕਾਂ ਲਈ ਐਪਲ ਪੇਸ਼ ਕਰ ਰਹੀ ਹੈ, ਜਿਹੜੇ ਮੰਨਦੇ ਹਨ ਕਿ ਉਨ੍ਹਾਂ ਨੂੰ ਐਪਲ 6 ਤੇ 6 ਪਲੱਸ ਵੱਡਾ ਲੱਗ ਰਿਹਾ ਹੈ।
ਸੂਤਰਾਂ ਮੁਤਾਬਕ ਐਪਲ 6ਮਿਨੀ ਵੀ ਬਣਾਉਣ 'ਚ ਲੱਗੀ ਹੈ, ਜਿਸ ਦੀ ਸਕਰੀਨ 4 ਇੰਚ ਦੀ ਹੋਵੇਗੀ। ਇਹ ਫੋਨ 5ਐਸ ਦੇ ਆਕਾਰ ਦਾ ਹੀ ਹੋਵੇਗਾ ਪਰ ਡਿਜ਼ਾਈਨ ਦੇ ਮਾਮਲੇ 'ਚ ਇਸ ਨੂੰ 6 ਅਤੇ 6 ਪਲੱਸ ਵਾਂਗ ਹੀ ਰੱਖਿਆ ਜਾਵੇਗਾ। ਇਸ ਦੇ 2015 ਦੇ ਮੱਧ 'ਚ ਆਉਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਐਪਲ ਨੇ 5ਐਸ ਦੇ ਪੇਸ਼ ਕਰਨ ਤੋਂ ਬਾਅਦ ਹੀ ਇਹ ਕਹਿ ਦਿੱਤਾ ਸੀ ਕਿ ਉਨ੍ਹਾਂ ਦੇ ਅਗਲੇ ਫੋਨ ਵੱਡੀ ਸਕਰੀਨ ਵਾਲੇ ਹੋਣਗੇ ਪਰ ਕੁਝ ਲੋਕਾਂ ਵਲੋਂ ਐਪਲ ਦੇ ਘੱਟ ਸਕਰੀਨ ਵਾਲੇ ਹੀ ਫੋਨ ਪਸੰਦ ਕੀਤੇ ਜਾ ਰਹੇ ਹਨ, ਜਿਸ ਕਾਰਨ ਮੁੜ ਐਪਲ 6 ਸੀਰੀਜ਼ ਦੀ ਕੈਟਾਗਰੀ 'ਚ ਇਕ ਛੋਟੇ ਆਕਾਰ ਦਾ ਫੋਨ ਬਣਾਉਣ ਦਾ ਫੈਸਲਾ ਕੀਤਾ ਹੈ।
ਖੂਨੀ ਖੇਡ ਖੇਡਣ ਵਾਲੇ ਅੱਤਵਾਦੀਆਂ ਨਾਲ ਗੱਲਬਾਤ ਨਹੀਂ ਹੋਵੇਗੀ : ਰਾਜਨਾਥ
NEXT STORY