ਗਾਜ਼ੀਆਬਾਦ- ਗਾਜ਼ੀਆਬਾਦ ਦੇ ਵਸੁੰਧਰਾ 'ਚ ਏ.ਡੀ.ਜੇ ਦੇ ਭਾਂਜੇ ਅਤੇ ਪ੍ਰਾਪਰਟੀ ਡੀਲਰ ਅਭਿਸ਼ੇਕ ਗੁਪਤਾ ਦੀ ਹੱਤਿਆ ਮੁਰਾਦਾਬਾਦ ਵਾਸੀ ਪ੍ਰੇਮਿਕਾ ਅਤੇ ਉਸ ਦੀ ਬੀ.ਬੀ.ਏ ਵਿਦਿਆਰਥਣ ਧੀ ਨਾਲ ਨਾਜਾਇਜ਼ ਸੰਬੰਧ ਦੇ ਚੱਲਦੇ ਹੋਈ ਸੀ। ਪੁਲਸ ਨੇ ਪਾ੍ਰਪਰਟੀ ਡੀਲਰ ਦੀ ਹੱਤਿਆ ਦਾ ਖੁਲਾਸਾ ਕਰਦੇ ਹੋਏ ਦੋਸ਼ੀ ਵਿਦਿਆਰਥਣ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੋਹਾਂ ਨੇ ਸ਼ੁੱਕਰਵਾਰ ਨੂੰ ਵਸੁੰਧਰਾ ਦੇ ਫਲੈਟ 'ਚ ਉਸ ਨਾਲ ਕੁੱਟਮਾਰ ਕੀਤੀ ਅਤੇ ਮੂੰਹ ਦਬਾ ਕੇ ਸਾਹ ਘੋਟਣ ਦੀ ਕੋਸ਼ਿਸ਼ ਵੀ ਕੀਤੀ। ਸਿਰ 'ਚ ਗੰਭੀਰ ਸੱਟਾਂ ਆਉਣ ਨਾਲ ਉਸ ਦੀ ਮੌਤ ਹੋ ਗਈ। ਬਾਅਦ 'ਚ ਲਾਸ਼ ਨੂੰ ਸੂਟਕੇਸ 'ਚ ਪਾ ਕੇ ਬ੍ਰਿਜਘਾਟ ਚੌਕੀ ਕੋਲ ਸੁੱਟ ਆਏ ਸਨ। ਪੁਲਸ ਅਨੁਸਾਰ ਅਭਿਸ਼ੇਕ ਨੇ ਮੁਰਾਦਾਬਾਦ ਵਾਸੀ ਪ੍ਰੇਮਿਕਾ ਦੀ ਧੀ ਨਾਲ ਜ਼ਬਰਦਸਤੀ ਨਾਜਾਇਜ਼ ਸੰਬੰਧ ਬਣਾਏ ਜਿਸ ਨਾਲ ਗੁੱਸੇ 'ਚ ਆਈ ਧੀ ਨੇ ਪ੍ਰੇਮੀ ਨਾਲ ਮਿਲ ਕੇ ਉਸ ਨੂੰ ਮਾਰ ਦਿੱਤਾ।
ਵਸੁੰਧਰਾ ਸੈਕਟਰ 16 ਵਾਸੀ ਅਭਿਸ਼ੇਕ ਗੁਪਤਾ (45) ਬੀਤੇ ਸ਼ੁੱਕਰਵਾਰ ਨੂੰ ਮੁਰਾਦਾਬਾਦ ਜਾਣ ਦੀ ਗੱਲ ਕਹਿ ਕੇ ਨਿਕਲਿਆ ਸੀ। ਸੋਮਵਾਰ ਨੂੰ ਉਸ ਦੀ ਲਾਸ਼ ਬ੍ਰਿਜਘਾਟ ਪੁਲਸ ਚੌਕੀ ਕੌਲ ਸੂਟਕੇਸ 'ਚ ਬੰਦ ਮਿਲੀ ਸੀ। ਸੀ. ਓ ਇੰਦਰਾਪੁਰਮ ਅਤੁਲ ਯਾਦਵ ਨੇ ਦੱਸਿਆ ਕਿ ਮ੍ਰਿਤਕ ਅਭਿਸ਼ੇਕ ਗੁਪਤਾ ਦੇ ਮੁਰਾਦਾਬਾਦ ਵਾਸੀ ਦਲਜੀਤ ਕੌਰ ਨਾਲ ਨਾਜਾਇਜ਼ ਸੰਬੰਧ ਸਨ। ਇਸ ਦੌਰਾਨ ਅਭਿਸ਼ੇਕ ਦਲਜੀਤ ਦੀ ਧੀ ਪ੍ਰੇਰਣਾ 'ਤੇ ਵੀ ਬੁਰੀ ਨਜ਼ਰ ਰੱਖਦਾ ਸੀ। ਅਭਿਸ਼ੇਕ ਨੇ ਪ੍ਰੇਰਣਾ ਦਾ ਦਾਖਲਾ ਵਸੁੰਧਰਾ ਸਥਿਤ ਮੇਵਾੜ ਇੰਸਟੀਚਿਊਟ 'ਚ ਬੀ.ਬੀ.ਏ 'ਚ ਕਰਾ ਦਿੱਤਾ। ਉਸ ਨੂੰ ਵਸੁੰਧਰਾ ਦੇ ਵਾਰਤਾਲੋਕ ਸੋਸਾਇਟੀ 'ਚ ਕਿਰਾਏ 'ਤੇ ਫਲੈਟ ਦਿਵਾਇਆ। ਪੁਲਸ ਅਨੁਸਾਰ ਫਲੈਟ ਨਾਲ ਪ੍ਰੇਰਣਾ ਦੇ ਸਾਰੇ ਖਰਚ ਵੀ ਅਭਿਸ਼ੇਕ ਚੁੱਕਦਾ ਸੀ। ਇਸੇ ਦਾ ਫਾਇਦਾ ਚੁੱਕ ਕੇ ਉਸ ਨੇ ਪ੍ਰੇਰਣਾ ਨਾਲ ਨਾਜਾਇਜ਼ ਸੰਬੰਧ ਸਥਾਪਤ ਕੀਤੇ। ਪ੍ਰੇਰਣਾ ਦੇ ਪ੍ਰੇਮੀ ਮੁਰਾਦਾਬਾਦ ਵਾਸੀ ਬੀ.ਬੀ.ਏ ਵਿਦਿਆਰਥੀ ਅਮਿਤ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਪ੍ਰੇਰਣਾ ਨਾਲ ਮਿਲ ਕੇ ਅਭਿਸ਼ੇਕ ਦੀ ਹੱਤਿਆ ਦੀ ਸਾਜ਼ਿਸ਼ ਕੀਤੀ।
ਸ਼ੁੱਕਰਵਾਰ ਨੂੰ ਮੁਰਾਦਾਬਾਦ ਜਾਣ ਦੀ ਗੱਲ ਕਹਿ ਕੇ ਅਭਿਸ਼ੇਕ ਵਸੁੰਧਰਾ ਸਥਿਤ ਪ੍ਰੇਰਣਾ ਦੇ ਫਲੈਟ 'ਚ ਪਹੁੰਚਿਆ ਅਤੇ ਸ਼ਰਾਬ ਪੀਤੀ। ਕੁਝ ਦੇਰ ਬਾਅਦ ਅਮਿਤ ਵੀ ਫਲੈਟ 'ਤੇ ਪਹੁੰਚਿਆ ਅਤੇ ਅਭਿਸ਼ੇਕ ਨੂੰ ਇਤਰਾਜ਼ਯੋਗ ਸਥਿਤੀ 'ਚ ਦੇਖ ਕੇ ਭੜਕ ਗਿਆ। ਇਸ ਤੋਂ ਬਾਅਦ ਅਮਿਤ ਅਤੇ ਪ੍ਰੇਰਣਾ ਨੇ ਨਸ਼ੇ 'ਚ ਧੁੱਤ ਅਭਿਸੇਕ ਨੂੰ ਲੱਤਾਂ ਮੁੱਕਿਆਂ ਨਾਲ ਮਾਰਿਆ। ਇਸ ਦੌਰਾਨ ਡਿੱਗਣ ਨਾਲ ਉਸ ਦੇ ਸਿਰ 'ਚ ਗੰਭੀਰ ਸੱਟਾਂ ਆਈਆਂ ਅਤੇ ਉਸ ਦੀ ਮੌਤ ਹੋ ਗਈ। ਦੋਹਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
ਇਹ ਹੋ ਸਕਦਾ ਹੈ ਐਪਲ ਦਾ ਨਵਾਂ ਆਈਫੋਨ 6ਐਸ ਮਿਨੀ! (ਦੇਖੋ ਤਸਵੀਰਾਂ)
NEXT STORY