ਨਵੀਂ ਦਿੱਲੀ, ਸਰਕਾਰ ਨੇ ਕੋਲਾ ਬਲਾਕ ਅਲਾਟਮੈਂਟ ਦੀ ਈ-ਨੀਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਕਰਦੇ ਹੋਏ ਅੱਜ ਇਸਦੇ ਲਈ ਇਕ ਪੋਰਟਲ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਟੈਂਡਰ ਭਰਨ ਵਾਲੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਬਿਜਲੀ ਮੰਤਰੀ ਪਿਯੂਸ਼ ਗੋਇਲ ਨੇ ਪੋਰਟਲ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਟੈਂਡਰ ਵਿਚ ਹਿੱਸਾ ਲੈਣ ਵਾਲੀਆਂ ਪਾਰਟੀਆਂ ਪੋਰਟਲ ਵਿਚ ਆਪਣੀ ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦ ਹੀ ਟੈਂਡਰ ਪ੍ਰਕਿਰਿਆ ਵਿਚ ਸ਼ਾਮਲ ਹੋਣ ਦੇ ਯੋਗ ਹੋਵੇਗੀ। ਪਹਿਲੇ ਪੜਾਅ ਵਿਚ 24 ਕੋਲਾ ਬਲਾਕਾਂ ਦੀ ਅਲਾਟਮੈਂਟ ਕੀਤੀ ਜਾਣੀ ਹੈ। ਇਸ ਪੜਾਅ ਵਿਚ 7 ਬਲਾਕ ਊਰਜਾ ਖੇਤਰ ਲਈ ਸੁਰੱਖਿਅਤ ਹੋਣਗੇ, ਜਦਕਿ ਬਾਕੀ ਬਲਾਕਾਂ ਵਿਚੋਂ 16 ਦੀ ਵਰਤੋਂ ਸੀਮੈਂਟ ਆਦਿ ਖੇਤਰਾਂ ਲਈ ਕੀਤੀ ਜਾਵੇਗੀ ਅਤੇ ਇਕ ਬਲਾਕ ਇਸਪਾਤ ਖੇਤਰ ਨੂੰ ਅਲਾਟ ਕੀਤਾ ਜਾਵੇਗਾ।
ਮਾਂ-ਧੀ ਨਾਲ ਸਨ ਨਾਜਾਇਜ਼ ਸੰਬੰਧ, ਮਾਰਿਆ ਗਿਆ ਏ.ਡੀ.ਜੀ ਦਾ ਭਾਂਜਾ
NEXT STORY