ਮੁੰਬਈ- ਸਰਬ ਭਾਰਤੀ ਰਤਨ ਅਤੇ ਗਹਿਣਾ ਮਹਾਸੰਘ ਦੇ ਮੁਤਾਬਕ ਚਾਲੂ ਮਹੀਨੇ 'ਚ ਸੋਨੇ ਦੀ ਦਰਾਮਦ 'ਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਕਿਉਂਕਿ ਗਹਿਣੇ ਵਿਕਰੇਤਾਵਾਂ ਨੇ ਦਰਾਮਦ 'ਤੇ ਹੋਰ ਵੱਧ ਲਗਾਮ ਲੱਗਣ ਦੇ ਅੰਦਾਜ਼ਿਆਂ 'ਚ ਵੱਧ ਖਰੀਦਾਰੀ ਕਰ ਲਈ ਸੀ।
ਸੰਗਠਨ ਦੇ ਪ੍ਰਧਾਨ ਹਰੇਸ਼ ਚਮਨਭਾਈ ਸੋਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਸੰਬਰ ਦੇ ਪਹਿਲੇ ਪੰਦਰਵਾੜੇ 'ਚ ਸੋਨੇ ਦੀ ਦਰਾਮਦ 22 ਟਨ ਰਹੀ। ਪਿਛਲੇ ਮਹੀਨੇ ਸੋਨੇ ਦੀ ਦਰਾਮਦ 151 ਟਨ ਹੋਈ ਸੀ। ਜਦੋਂ ਭਾਰਤੀ ਰਿਜ਼ਰਵ ਬੈਂਕ ਨੇ 28 ਨਵੰਬਰ ਨੂੰ 80:20 ਦੇ ਮਾਪਦੰਡ 'ਚ ਢਿੱਲ ਦਿੱਤੀ ਸੀ ਤਾਂ ਗਹਿਣੇ ਵਿਕਰੇਤਾ ਅੱਗੇ ਹੋਰ ਢਿੱਲ ਮਿਲਣ ਦੀ ਉਮੀਦ 'ਚ ਦਰਾਮਦ ਕਰਨ ਤੋਂ ਬਚਦੇ ਰਹੇ।
ਅਕਤੂਬਰ ਦਸੰਬਰ 2013 'ਚ ਲਗਭਗ 20 ਟਨ ਸੋਨੇ ਦੀ ਦਰਾਮਦ ਕੀਤੀ ਗਈ ਸੀ। ਸੋਨੀ ਨੇ ਕਿਹਾ ਕਿ ਨਵੰਬਰ ਤੋਂ ਦਰਾਮਦ 'ਚ ਵਾਧਾ ਉਪਭੋਗਤਾਵਾਂ ਦੀ ਮੰਗ ਵਧਣ ਦੇ ਕਾਰਨ ਨਹੀਂ ਸਗੋਂ ਰਿਜ਼ਰਵ ਬੈਂਕ ਵੱਲੋਂ ਵੱਧ ਰੋਕਾਂ ਲਗਾਏ ਜਾਣ ਦੇ ਅੰਦਾਜ਼ਿਆਂ ਵਿਚ ਹੋਇਆ। 15 ਦਸੰਬਰ ਤੱਕ ਦਰਾਮਦ ਲਗਭਗ 22 ਲੱਖ ਟਨ ਸੀ ਅਤੇ ਮੈਨੂੰ ਨਹੀਂ ਲਗਦਾ ਕਿ ਕੋਈ ਹੋਰ ਖੇਪ ਆਵੇਗੀ।
ਉਨ੍ਹਾਂ ਨੇ ਕਿਹਾ ਕਿ ਸੰਸਾਰਕ ਦੇ ਨਾਲ-ਨਾਲ ਦੇਸ਼ 'ਚ ਨਾ ਪੱਖੀ ਧਾਰਨਾ ਦੇ ਕਾਰਨ ਮੰਗ ਵਿਚ ਕਮੀ ਆਈ ਅਤੇ ਪਹਿਲੇ ਕੀਤੀ ਗਈ ਦਰਾਮਦ ਦੀ ਅਜੇ ਤੱਕ ਖਪਤ ਨਹੀਂ ਹੋਈ ਹੈ।
ਨਵੇਂ ਸਾਲ 'ਤੇ ਫੇਸਬੁੱਕ ਨੇ ਦਿੱਤਾ ਇਹ ਸ਼ਾਨਦਾਰ ਦਾ ਤੋਹਫਾ (ਦੇਖੋ ਤਸਵੀਰਾਂ)
NEXT STORY