ਨਵੀਂ ਦਿੱਲੀ, ਗਾਹਕਾਂ ਨੂੰ ਆਸਾਨੀ ਨਾਲ ਰਸੋਈ ਗੈਸ ਮੁਹੱਈਆ ਕਰਵਾਉਣ ਦੇ ਯਤਨ ਦੇ ਤਹਿਤ 5 ਕਿਲੋ ਦਾ ਛੋਟਾ ਗੈਸ ਸਿਲੰਡਰ ਹੁਣ ਸਾਰੇ ਵੱਡੇ ਸ਼ਹਿਰਾਂ ਵਿਚ ਗੈਸ ਏਜੰਸੀਆਂ ਦੇ ਇਲਾਵਾ ਚੋਣਵੇਂ ਪੈਟਰੋਲ ਪੰਪਾਂ ਅਤੇ ਕਰਿਆਨੇ ਦੀਆਂ ਦੁਕਾਨਾਂ 'ਤੇ ਮਿਲੇਗਾ। ਘਰੇਲੂ ਵਰਤੋਂ ਲਈ ਹੁਣ ਤੱਕ 14.2 ਕਿਲੋਗ੍ਰਾਮ ਦਾ ਰਸੋਈ ਗੈਸ ਸਿਲੰਡਰ ਹੀ ਮਿਲਦਾ ਸੀ। ਸਬਸਿਡੀ ਵਾਲੇ ਸਿਲੰਡਰ ਲੈਣ ਦੇ ਪਾਤਰ ਗਾਹਕ ਇਕ ਸਾਲ ਵਿਚ 5 ਕਿਲੋ ਦੇ 34 ਸਿਲੰਡਰ 155 ਰੁਪਏ ਪ੍ਰਤੀ (5 ਕਿਲੋ) ਸਿਲੰਡਰ ਦੀ ਕੀਮਤ 'ਤੇ ਲੈ ਸਕਦੇ ਹਨ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ 'ਸੁਸ਼ਾਸਨ ਦਿਵਸ' ਦੇ ਮੌਕੇ 'ਤੇ ਮੁੜ ਤੋਂ ਸ਼ੁਰੂ ਕੀਤਾ ਹੈ। ਬਾਜ਼ਾਰ ਮੁੱਲ 'ਤੇ 5 ਕਿਲੋ ਵਾਲਾ ਇਹ ਸਿਲੰਡਰ 351 ਰੁਪਏ ਵਿਚ ਮਿਲੇਗਾ।
ਪਿੱਛਾ ਕੀਤੇ ਜਾਣ ਤੋਂ ਪ੍ਰੇਸ਼ਾਨ ਲੜਕੀ ਵਲੋਂ ਖੁਦਕੁਸ਼ੀ
NEXT STORY