ਮੁੰਬਈ— ਮੁੰਬਈ ਦੇ ਇਕ ਪਰਿਵਾਰ ਨੂੰ ਫਰਾਰ ਡਾਨ ਦੀ ਪਤਨੀ ਅਤੇ ਉਸਦੇ ਬੇਟੇ ਦਾ ਹਮਨਾਮ ਹੋਣਾ ਇਥੋਂ ਤੱਕ ਭਾਰੀ ਪਿਆ ਕਿ ਪਹਿਲੀ ਵਾਰ ਵਿਦੇਸ਼ ਜਾ ਰਹੇ ਇਸ ਪੂਰੇ ਪਰਿਵਾਰ ਨੂੰ ਲਗਭਗ 36 ਘੰਟੇ ਪੁਲਸ ਹਿਰਾਸਤ ਵਿਚ ਬਿਤਾਉਣੇ ਪਏ। ਇਸ ਦੌਰਾਨ ਉਨ੍ਹਾਂ ਨੂੰ ਨਾ ਚੰਗੀ ਤਰ੍ਹਾਂ ਖਾਣਾ ਮਿਲਿਆ ਅਤੇ ਨਾ ਹੀ ਉਹ ਚੰਗੀ ਤਰ੍ਹਾਂ ਸੌਂ ਸਕੇ ਤੇ ਰਾਤ ਵੀ ਉਨ੍ਹਾਂ ਨੂੰ ਡਰ ਦੇ ਸਾਏ ਹੇਠ ਬਿਤਾਉਣੀ ਪਈ। ਦਰਅਸਲ ਮਾਮਲਾ ਡਾਨ ਰਵੀ ਪੁਜਾਰੀ ਦੀ ਪਤਨੀ ਨਾਲ ਜੁੜਿਆ ਹੋਇਆ ਹੈ। ਮੰਗਲੌਰ ਪੁਲਸ ਨੇ ਇਕ ਮਾਮਲੇ ਵਿਚ ਰਵੀ ਪੁਜਾਰੀ ਦੀ ਪਤਨੀ ਪਦਮਾ ਪੁਜਾਰੀ ਜੋ ਕਾਫੀ ਸਾਲ ਪਹਿਲਾਂ ਆਪਣੇ ਬੇਟੇ ਨਾਲ ਵਿਦੇਸ਼ ਭੱਜ ਗਈ ਸੀ, ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ, ਪਰ ਇਸ ਨੋਟਿਸ ਵਿਚ ਉਸਦਾ ਨਾਂ ਪਦਮਾ ਨਾ ਹੋ ਕੇ ਸ਼੍ਰੀਦੇਵੀ ਪੁਜਾਰੀ ਹੈ ਅਤੇ ਬੇਟੇ ਦਾ ਨਾਂ ਆਰਿਅਨ ਹੈ। ਇਹੀ ਕਾਰਨ ਹੈ ਕਿ ਪੁਜਾਰੀ ਪਰਿਵਾਰ ਜੋ ਕਿ ਪਹਿਲੀ ਵਾਰ ਵਿਦੇਸ਼ ਜਾ ਰਿਹਾ ਸੀ, ਸੋਮਵਾਰ ਨੂੰ ਜਿਵੇਂ ਹੀ ਏਅਰਪੋਰਟ 'ਤੇ ਇਮੀਗ੍ਰੇਸ਼ਨ ਕਾਊਂਟਰ 'ਤੇ ਪਹੁੰਚਿਆ, ਸਿਸਟਮ ਨੇ ਅਲਰਟ ਕਰ ਦਿੱਤਾ, ਕਿਉਂਕਿ ਉਨ੍ਹਾਂ ਦੇ ਨਾਂ ਇਕੋ ਜਿਹੇ ਸਨ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਤੁਰੰਤ ਪੂਰੇ ਪਰਿਵਾਰ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਮੁੰਬਈ ਪੁਲਸ ਨੂੰ ਸੂਚਿਤ ਕੀਤਾ। ਇਸ ਪੂਰੀ ਪ੍ਰਕਿਰਿਆ ਵਿਚ 36 ਘੰਟੇ ਲੱਗ ਗਏ। ਪੁਲਸ ਜਾਂਚ ਵਿਚ ਪਾਇਆ ਗਿਆ ਕਿ ਸ਼੍ਰੀਦੇਵੀ ਅਤੇ ਆਰਿਅਨ ਡਾਨ ਰਵੀ ਪੁਜਾਰੀ ਦੀ ਪਤਨੀ ਅਤੇ ਬੇਟਾ ਨਹੀਂ ਹਨ।
ਬਾਬਰੀ ਮਸਜਿਦ ਮਾਮਲੇ ਦੇ ਸਭ ਤੋਂ ਪੁਰਾਣੇ ਵਾਦੀ ਦੀ ਮੌਤ
NEXT STORY