ਰੇਲਵੇ ਬਣੇ ਦੇਸ਼ ਦੇ ਵਿਕਾਸ ਦਾ ਇੰਜਣ
ਵਾਰਾਨਸੀ— ਰੇਲਵੇ ਦੇ ਨਿੱਜੀਕਰਨ ਸੰਬੰਧੀ ਖਦਸ਼ਿਆਂ ਨੂੰ ਰੱਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਮਜ਼ਦੂਰ ਸੰਗਠਨਾਂ ਨੂੰ ਇਸ ਖੇਤਰ ਵਿਚ ਆਉਣ ਵਾਲੇ ਵਿਦੇਸ਼ੀ ਨਿਵੇਸ਼ ਸੰਬੰਧੀ ਫਿਕਰਮੰਦ ਨਾ ਹੋਣ ਲਈ ਆਖਿਆ। ਉਨ੍ਹਾਂ ਕਿਹਾ ਕਿ ਵਿਦੇਸ਼ੀ ਨਿਵੇਸ਼ ਦੀ ਵਰਤੋਂ ਰੇਲਵੇ ਦੇ ਬਹੁ-ਪੱਖੀ ਵਿਕਾਸ ਲਈ ਕੀਤੀ ਜਾਵੇਗੀ। ਮੋਦੀ ਨੇ ਕਿਹਾ ਕਿ ਇਹ ਗਲਤ ਧਾਰਨਾ ਹੈ ਕਿ ਰੇਲਵੇ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਰੇਲਵੇ ਦਾ ਨਿੱਜੀਕਰਨ ਨਹੀਂ ਕਰ ਰਹੇ ਹਾਂ। ਇਹ ਨਾ ਤਾਂ ਸਾਡੀ ਇੱਛਾ ਹੈ ਅਤੇ ਨਾ ਹੀ ਸਾਡੀ ਸੋਚ। ਪ੍ਰਧਾਨ ਮੰਤਰੀ ਇਸ ਸੰਬੰਧੀ ਰੇਲ ਮਜ਼ਦੂਰ ਸੰਗਠਨਾਂ ਦੇ ਖਦਸ਼ਿਆਂ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਸਨ, ਜਿਨ੍ਹਾਂ ਨੇ ਰੇਲਵੇ ਵਿਚ ਐੱਫ. ਡੀ. ਆਈ. ਦੇ ਸੱਦੇ ਖਿਲਾਫ ਰੋਸ-ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਨਹੀਂ ਚਾਹੁੰਦੇ ਕਿ ਰੇਲਵੇ ਸਿਰਫ ਆਵਾਜਾਈ ਦਾ ਇਕ ਵਸੀਲਾ ਬਣ ਕੇ ਰਹਿ ਜਾਵੇ ਸਗੋਂ ਉਹ ਇਹ ਚਾਹੁੰਦੇ ਹਨ ਕਿ ਰੇਲਵੇ ਦੇਸ਼ ਦੇ ਵਿਕਾਸ ਦਾ ਇੰਜਣ ਬਣੇ। ਮੋਦੀ ਨੇ ਕਿਹਾ ਕਿ ਗਰੀਬਾਂ ਲਈ ਰੱਖੇ ਗਏ ਫੰਡ ਦੀ ਵਰਤੋਂ ਰੇਲਵੇ ਨੂੰ ਚਲਾਉਣ ਵਿਚ ਕਰਨ ਦੀ ਥਾਂ ਸਰਕਾਰ ਵਿਦੇਸ਼ਾਂ ਵਿਚੋਂ ਘੱਟ ਵਿਆਜ ਦਰ ਵਾਲੇ ਕਰਜ਼ੇ ਰਾਹੀਂ ਵਸੀਲਿਆਂ ਦਾ ਪ੍ਰਬੰਧ ਕਰਕੇ ਰੇਲਵੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਰੇਲਵੇ ਲਈ ਸਿੱਖਿਅਤ ਮਨੁੱਖੀ ਵਸੀਲਿਆਂ ਦਾ ਪ੍ਰਬੰਧ ਕਰਨ ਲਈ ਦੇਸ਼ ਦੇ ਉੱਤਰ, ਦੱਖਣ, ਪੂਰਬ ਅਤੇ ਪੱਛਮ ਵਿਚ ਚਾਰ ਰੇਲ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਨਾਅਰੇ 'ਜੈ ਜਵਾਨ ਜੈ ਕਿਸਾਨ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਅਰੇ ਨੇ ਭਾਰਤ ਨੂੰ ਅਨਾਜ ਉਤਪਾਦਨ ਵਿਚ ਆਤਮਨਿਰਭਰ ਬਣਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ 'ਮੇਕ ਇਨ ਇੰਡੀਆ' ਦੇਸ਼ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਤਮਨਿਰਭਰ ਬਣਨ ਲਈ ਪ੍ਰੇਰਿਤ ਕਰੇਗਾ। ਯਾਤਰਾ ਤੋਂ ਪਹਿਲਾਂ 25 ਤੋਂ ਵਧੇਰੇ ਹਿਰਾਸਤ 'ਚ-ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਤੋਂ ਪਹਿਲਾਂ ਉਨ੍ਹਾਂ ਖਿਲਾਫ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ 25 ਤੋਂ ਵਧੇਰੇ ਆਗੂਆਂ ਨੂੰ ਪੁਲਸ ਨੇ ਵੱਖ-ਵੱਖ ਇਲਾਕਿਆਂ ਵਿਚੋਂ ਹਿਰਾਸਤ ਵਿਚ ਲੈ ਲਿਆ। ਕਈ ਮੁੱਦਿਆਂ ਨੂੰ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਦੇ ਸ਼ੱਕ ਵਿਚ ਪੁਲਸ ਨੇ ਇਹ ਕਦਮ ਚੁੱਕਿਆ।
ਮੋਦੀ ਦਾ ਯੂ-ਟਰਨ
ਰੇਲਵੇ ਦੇ ਨਿੱਜੀਕਰਨ ਸੰਬੰਧੀ ਪੀ. ਐੱਮ. ਮੋਦੀ ਵਲੋਂ ਅੱਜ ਕੀਤੇ ਗਏ ਐਲਾਨ ਨੂੰ ਉਨ੍ਹਾਂ ਦਾ ਯੂ-ਟਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿੱਜੀਕਰਨ ਦੀ ਗੱਲ ਆਖ ਚੁੱਕੇ ਹਨ। ਉਨ੍ਹਾਂ ਕਿਹਾ,''ਰੇਲਵੇ ਦੀਆਂ ਸਹੂਲਤਾਂ ਅੱਜ ਵੀ ਉਹੀ ਜਿਹੀਆਂ ਹਨ ਜਿਸ ਤਰ੍ਹਾਂ 100 ਸਾਲ ਪਹਿਲਾ ੰਸਨ। ਰੇਲਵੇ ਸਟੇਸ਼ਨ ਦਾ ਨਿੱਜੀਕਰਨ ਕਰਕੇ ਉਨ੍ਹਾਂ ਨੂੰ ਆਧੁਨਿਕ ਬਣਾਓ।'' ਸੋਸ਼ਲ ਮੀਡੀਆ 'ਤੇ ਮੋਦੀ ਦਾ ਇਕ ਭਾਸ਼ਣ ਵੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਰੇਲਵੇ ਦੇ ਆਧੁਨਿਕ ਕਰਨ ਨਾਲ ਸੰਬੰਧਤ ਕੁਝ ਸੁਝਾਅ ਦਿੱਤੇ ਸਨ। 2 ਅਪ੍ਰੈਲ 2013 ਨੂੰ ਦਿੱਤੇ ਇਸ ਭਾਸ਼ਣ ਵਿਚ ਮੋਦੀ ਨੇ ਕਿਹਾ ਸੀ,''ਸਰਕਾਰ ਰੋਡ ਬਣਾਉਂਦੀ ਹੈ ਕਿ ਉਸ 'ਤੇ ਸਰਕਾਰੀ ਗੱਡੀਆਂ ਚਲਦੀਆਂ ਹਨ, ਏਅਰ ਪੋਰਟ 'ਤੇ ਕੀ ਪ੍ਰਾਈਵੇਟ ਜਹਾਜ਼ ਨਹੀਂ ਆਉਂਦੇ। ਇੰਨੀਆਂ ਵੱਡੀਆਂ ਰੇਲਵੇ ਦੀਆਂ ਪਟੜੀਆਂ ਪਈਆਂ ਹਨ ਕੀ ਕਾਰਨ ਹੈ ਕਿ ਉਨ੍ਹਾਂ 'ਤੇ ਸਰਕਾਰੀ ਡੱਬਾ ਹੀ ਘੁੰਮਦਾ ਰਹੇਗਾ।
ਭਾਰੀ ਪਿਆ ਡਾਨ ਦੀ ਪਤਨੀ ਦਾ ਹਮਨਾਮ ਹੋਣਾ
NEXT STORY