ਸਹਾਰਨਪੁਰ—(ਚੰਦਰ ਪ੍ਰਕਾਸ਼)— ਹੁਣ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂਰਾਮ ਗੋਡਸੇ ਦਾ ਮੰਦਰ ਮੇਰਠ ਵਿਚ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। ਸਮਰਥਕ ਨੱਥੂਰਾਮ ਗੋਡਸੇ ਨੂੰ ਸੱਚਾ ਦੇਸ਼ ਭਗਤ ਮੰਨਦੇ ਹੋਏ ਤਰਕ ਦੇ ਰਹੇ ਹਨ ਜਿਸ ਸਮੇਂ ਦੇਸ਼ ਨੂੰ ਵੰਡਣ ਦਾ ਫੈਸਲਾ ਹੋਇਆ ਸੀ, ਉਸ ਵੇਲੇ ਅਨੇਕ ਦੇਸ਼ ਵਾਸੀ ਪ੍ਰੇਸ਼ਾਨ ਸਨ। ਉਨ੍ਹਾਂ ਵਿਚੋਂ ਨੱਥੂਰਾਮ ਗੋਡਸੇ ਵੀ ਸੀ। ਦੇਸ਼ ਦੀ ਵੰਡ ਦੇ ਗੁੱਸੇ ਵਿਚ ਉਨ੍ਹਾਂ ਨੇ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ। ਰਾਸ਼ਟਰਪਿਤਾ ਦੇ ਬਲਿਦਾਨ ਦਿਵਸ 30 ਜਨਵਰੀ ਨੂੰ ਹੀ ਗੋਡਸੇ ਦੀ ਮੂਰਤੀ ਸਥਾਪਨਾ ਦਾ ਫੈਸਲਾ ਵੀ ਹੋਇਆ। ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਰਾਸ਼ਟਰੀ ਮਹਾਮੰਤਰੀ ਅਚਾਰੀਆ ਮਦਨ ਨੇ ਬੁੱਧਵਾਰ ਸ਼ਾਮ ਨੂੰ ਮੇਰਠ ਵਿਚ ਮੰਦਰ ਬਣਾਉਣ ਦਾ ਐਲਾਨ ਕੀਤਾ।
ਨਹੀਂ ਹੋਵੇਗਾ ਰੇਲਵੇ ਦਾ ਨਿੱਜੀਕਰਨ : ਮੋਦੀ
NEXT STORY