ਟਾਪਰ ਨੇ ਡਿਗਰੀ ਲੈਣ ਤੋਂ ਕੀਤੀ ਨਾਂਹ ਤਾਂ ਰਾਜਪਾਲ ਹੋਏ ਹੈਰਾਨ
ਕੋਲਕਾਤਾ— ਪੱਛਮੀ ਬੰਗਾਲ ਦੇ ਜਾਦਵਪੁਰ ਯੂਨੀਵਰਸਿਟੀ ਕੈਂਪਸ ਵਿਚ ਉਸ ਵੇਲੇ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਵਾਈਸ ਚਾਂਸਲਰ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੇ ਕਨਵੋਕੇਸ਼ਨ ਸਮਾਰੋਹ ਦਾ ਬਾਈਕਾਟ ਕਰ ਦਿੱਤਾ। ਯੂਨੀਵਰਸਿਟੀ ਦੀ ਹੋਰ ਵੀ ਕਿਰਕਰੀ ਉਦੋਂ ਹੋਈ ਜਦੋਂ ਟਾਪਰ ਨੇ ਡਿਗਰੀ ਲੈਣ ਤੋਂ ਨਾਂਹ ਕਰ ਦਿੱਤੀ। ਖੁਦ ਸੂਬੇ ਦੇ ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ ਸਟੂਡੈਂਟਸ ਨੂੰ ਸਨਮਾਨਿਤ ਕਰਨ ਪੁੱਜੇ ਸਨ ਪਰ ਰੋਸ ਵਿਖਾਵੇ ਕਾਰਨ ਉਨ੍ਹਾਂ ਲਈ ਵੀ ਹੈਰਾਨੀ ਵਾਲੇ ਹਾਲਾਤ ਪੈਦਾ ਹੋ ਗਏ। ਬੰਗਾਲੀ ਵਿਭਾਗ ਦੀ ਵਿਦਿਆਰਥਣ ਗੀਤਾਸ਼੍ਰੀ ਸਰਕਾਰ ਨੇ ਰਾਜਪਾਲ ਕੋਲੋਂ ਬੈਸਟ ਗ੍ਰੈਜੂਏਟ ਡਿਗਰੀ ਦਾ ਮੈਡਲ ਲੈਣ ਤੋਂ ਨਾਂਹ ਕਰ ਦਿੱਤੀ। ਇਸ ਦੇ ਮਗਰੋਂ ਰਾਜਪਾਲ ਦੇ ਚਿਹਰੇ 'ਤੇ ਹੈਰਾਨੀ ਭਰੇ ਭਾਵ ਆਸਾਨੀ ਨਾਲ ਦੇਖੇ ਜਾ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥਣ ਨੂੰ ਤੁਰੰਤ ਮੰਚ ਛੱਡਣ ਲਈ ਕਿਹਾ। ਰਾਜਪਾਲ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਹਰ ਵਿਦਿਆਰਥੀ ਅਤੇ ਵਿਦਿਆਰਥਣ ਕੋਲੋਂ ਪੁੱਛਣ ਕਿ ਉਨ੍ਹਾਂ ਦੇ ਹੱਥੋਂ ਡਿਗਰੀ ਲੈਣਾ ਚਾਹੁੰਦੇ ਹਨ ਜਾਂ ਨਹੀਂ ਪਰ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਅਭਿਜੀਤ ਚੱਕਰਵਰਤੀ ਦੀ ਹਾਜ਼ਰੀ ਵਿਚ ਡਿਗਰੀ ਲੈਣ ਤੋਂ ਮਨ੍ਹਾ ਕਰ ਦਿੱਤਾ।
ਮੇਰਠ 'ਚ ਬਣੇਗਾ ਨੱਥੂਰਾਮ ਗੋਡਸੇ ਦਾ ਮੰਦਰ
NEXT STORY