ਜੰਮੂ—(ਨਰੇਸ਼)— ਕਸ਼ਮੀਰਘਾਟੀ ਨਾਲ ਸੰਬੰਧ ਰੱਖਣ ਵਾਲੇ ਨੈਸ਼ਨਲ ਕਾਨਫਰੰਸ ਦੇ ਕੁਝ ਵਿਧਾਇਕ ਭਾਜਪਾ ਦਾ ਸਾਥ ਦੇਣ ਸੰਬੰਧੀ ਖੁਸ਼ ਨਹੀਂ ਹਨ ਕਿਉਂਕਿ ਉਹ ਕਸ਼ਮੀਰ ਘਾਟੀ ਵਿਚੋਂ ਹੀ ਕਿਸੇ ਵਿਧਾਇਕ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਜੇਕਰ ਜੋੜ ਤੋੜ ਦੀ ਸਰਕਾਰ ਬਣ ਵੀ ਜਾਂਦੀ ਹੈ ਤਾਂ ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਵਿਚ ਜਲਦੀ ਹੀ ਬਗਾਵਤ ਵੀ ਹੋ ਸਕਦੀ ਹੈ। ਉਥੇ ਭਾਜਪਾ ਆਜ਼ਾਦ ਵਿਧਾਇਕਾਂ ਦੀ ਹਮਾਇਤ ਨਾਲ ਸਰਕਾਰ ਬਣਾਉਣ ਲਈ ਸਰਗਰਮ ਹੋ ਗਈ ਹੈ ਪਰ ਇਸ ਮਾਮਲੇ ਵਿਚ ਪੀ. ਡੀ. ਪੀ. ਨੇ ਚੁੱਪ ਧਾਰੀ ਹੋਈ ਹੈ।
ਜਾਦਵਪੁਰ ਯੂਨੀਵਰਸਿਟੀ 'ਚ ਹੰਗਾਮਾ
NEXT STORY