ਕੋਲਕਾਤਾ— ਪੱਛਮੀ ਬੰਗਾਲ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਦੇ ਵਧਦੇ ਪ੍ਰਭਾਵ ਤੋਂ ਪ੍ਰੇਸ਼ਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਦੀਆਂ ਸਾਰੀਆਂ ਜ਼ਿਲਾ ਇਕਾਈਆਂ ਨੂੰ ਇਨ੍ਹਾਂ ਦੋਵਾਂ ਸੰਗਠਨਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਤਿਆਰ ਕਰਕੇ 15 ਦਿਨਾਂ ਅੰਦਰ ਪਾਰਟੀ ਹਾਈਕਮਾਨ ਨੂੰ ਭੇਜਣ ਦੇ ਹੁਕਮ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਇਨ੍ਹਾਂ ਦੋਵਾਂ ਸੰਗਠਨਾਂ ਦੇ ਵਧਦੇ ਪ੍ਰਭਾਵ ਦਾ ਜਾਇਜ਼ਾ ਲੈਣਾ ਚਾਹੁੰਦੀ ਹੈ ਤਾਂ ਕਿ ਇਨ੍ਹਾਂ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ 2013 'ਚ ਏ. ਬੀ. ਵੀ. ਪੀ. ਦੀਆਂ ਜਿਥੇ ਪੱ. ਬੰਗਾਲ 'ਚ 60 ਇਕਾਈਆਂ ਸਨ, ਉਥੇ ਇਹ 2014 'ਚ ਵਧ ਕੇ 325 ਹੋ ਗਈਆਂ ਹਨ। ਉਧਰ ਆਰ. ਐੱਸ. ਐੱਸ. ਕੋਲ ਵੀ ਇਥੇ 60 ਹਜ਼ਾਰ ਫੁੱਲਟਾਈਮ ਕਾਰਕੁੰਨ ਹਨ।
ਨੈਕਾਂ ਵਿਧਾਇਕਾਂ 'ਚ ਹੋ ਸਕਦੀ ਹੈ ਬਗਾਵਤ
NEXT STORY