ਪਹਿਲੀ ਖੇਪ 'ਚ ਛਪ ਕੇ ਆਈਆਂ 5 ਹਜ਼ਾਰ ਟੋਪੀਆਂ
ਨਵੀਂ ਦਿੱਲੀ—(ਸੂਰਜ)— ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ਦਿੱਲੀ ਵਿਚ ਮੁਸਲਿਮ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵਿਚ ਜੁਟ ਗਈ ਹੈ, ਜਿਸ ਤਹਿਤ ਊਰਦੂ ਵਿਚ ਲਿਖੀਆਂ ਹਜ਼ਾਰਾਂ ਟੋਪੀਆਂ ਵੀ ਛਪਵਾ ਲਈਆਂ ਗਈਆਂ ਹਨ। ਇਨ੍ਹਾਂ ਟੋਪੀਆਂ ਨੂੰ ਸਾਰੇ ਮੁਸਲਿਮ ਬਹੁ-ਗਿਣਤੀ ਖੇਤਰਾਂ ਵਿਚ ਭੇਜਣ ਦੀ ਨੀਤੀ ਬਣਾਈ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ 5 ਹਜ਼ਾਰ ਟੋਪੀਆਂ ਛਪ ਕੇ ਆ ਚੁੱਕੀਆਂ ਹਨ। ਮੰਗ ਵਧਣ 'ਤੇ ਹੋਰ ਵੀ ਟੋਪੀਆਂ ਮੰਗਵਾਈਆਂ ਜਾਣਗੀਆਂ। ਪਾਰਟੀ ਵਲੰਟੀਅਰਾਂ ਨੇ ਦੱਸਿਆ ਕਿ ਇਨ੍ਹਾਂ ਟੋਪੀਆਂ ਨੂੰ ਪਹਿਨ ਕੇ ਮੁਸਲਿਮ ਬਹੁ ਗਿਣਤੀ ਖੇਤਰਾਂ ਵਿਚ ਪ੍ਰਚਾਰ ਕੀਤਾ ਜਾਵੇਗਾ, ਜਿਨ੍ਹਾਂ 'ਤੇ 'ਆਪ' ਦੇ ਹੱਕ ਵਿਚ ਵੋਟਿੰਗ ਦੀ ਅਪੀਲ ਕੀਤੀ ਗਈ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਉਰਦੂ ਲਿਖੀਆਂ ਟੋਪੀਆਂ ਛਪਵਾਈਆਂ ਗਈਆਂ ਸਨ।
ਘਟ ਸਕਦੀ ਹੈ ਤੁਹਾਡੇ ਪੀ. ਐੱਫ. ਖਾਤੇ 'ਚ ਜਾਣ ਵਾਲੀ ਰਕਮ
NEXT STORY