ਅਲੀਗੜ੍ਹ-ਸਿਮੀ ਦੀ ਸਥਾਪਨਾ ਤੇ ਕਈ ਵਾਰ ਦਹਿਸ਼ਤਗਰਦਾਂ ਦੇ ਸਬੂਤ ਮਿਲਣ 'ਤੇ ਬਦਨਾਮੀ ਦਾ ਦਾਗ ਝੱਲ ਰਹੇ ਅਲੀਗੜ੍ਹ 'ਤੇ ਇਕ ਵਾਰ ਫਿਰ ਖੁਫੀਆ ਏਜੰਸੀਆਂ ਸਰਗਰਮ ਹੋ ਗਈਆਂ ਹਨ। ਇਸ ਵਾਰ ਕਾਰਨ ਹੈ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਦਿੱਲੀ-ਆਗਰਾ ਦੌਰਾ। ਗਣਤੰਤਰ ਦਿਵਸ ਪਰੇਡ 'ਚ ਸਾਰੇ ਪਰਿਵਾਰ ਸਮੇਤ ਭਾਰਤ ਆ ਰਹੇ ਬਰਾਕ ਓਬਾਮਾ ਤਾਜ ਮਹੱਲ ਦੇਖਣ ਵੀ ਜਾਣਗੇ। ਇਸ ਲਈ ਖੁਫੀਆਂ ਏਜੰਸੀਆਂ ਵਲੋਂ ਅਲੀਗੜ੍ਹ 'ਤੇ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਏਜੰਸੀਆਂ ਦਾ ਕਹਿਣਾ ਹੈ ਕਿ ਅੱਤਵਾਦੀ ਸੰਗਠਨਾਂ ਖਿਲਾਫ ਅਮਰੀਕੀ ਮੁਹਿੰਮ ਦੇ ਚੱਲਦੇ ਓਬਾਮਾ ਦੇ ਦੌਰੇ ਸਮੇਂ ਅੱਤਵਾਦੀ ਕੋਈ ਵੀ ਵੱਡੀ ਘਟਨਾ ਕਰ ਸਕਦੇ ਹਨ ਤੇ ਇਸ ਘਟਨਾ ਨੂੰ ਉਹ ਅਲੀਗੜ੍ਹ ਤੋਂ ਹੀ ਅੰਜ਼ਾਮ ਦੇ ਸਕਦੇ ਹਨ।
ਬਰਾਕ ਓਬਾਮਾ ਦੌਰੇ ਨੂੰ ਦੇਖਦੇ ਹੋਏ ਉਤਰ-ਪ੍ਰਦੇਸ਼ ਪੁਲਸ ਨਾਲ ਵੀ ਖੁਫੀਆ ਏਜੰਸੀਆਂ ਸਰਗਰਮ ਹੋ ਗਈਆਂ ਹਨ। ਇਸ ਦੌਰੇ ਨੂੰ ਲੈ ਕੇ ਐਨ.ਸੀ.ਆਰ.ਨਾਲ ਲੱਗਦੇ ਸਾਰੇ ਜ਼ਿਲਿਆਂ ਦੇ ਨਾਲ-ਨਾਲ ਅਲੀਗੜ੍ਹ ਨੂੰ ਖਾਸ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਉਤਰ-ਪ੍ਰਦੇਸ਼ ਨੇਪਾਲ-ਰਾਜਸਥਾਨ ਬਾਰਡਰ 'ਤੇ ਵੀ ਸਖਤ ਚੌਕਸੀ ਰੱਖਣ ਦੀ ਸਲਾਹ ਦਿੱਤੀ ਗਈ ਹੈ। ਖੁਫੀਆ ਸੂਤਰਾਂ ਨੇ ਭਾਰਤ 'ਚ ਅੱਤਵਾਦੀਆਂ ਤੋਂ ਬਿਨਾ ਹਥਿਆਰ ਦਾਖਲ ਕਰਨ ਤੇ ਸਥਾਨਕ ਬਾਜ਼ਾਰ ਤੋਂ ਕੈਮੀਕਲ ਤੇ ਇਲੈਕਟ੍ਰਾਨਿਕਸ ਦਾ ਸਮਾਨ ਖਰੀਦ ਕੇ ਧਮਾਕਾ ਸਮੱਗਰੀ ਬਣਾਉਣ ਦੀ ਸ਼ੰਕਾ ਜ਼ਾਹਰ ਕੀਤੀ ਹੈ। ਅਲੀਗੜ੍ਹ ਨੂੰ ਸਿਮੀ ਦੀਆਂ ਗਤੀਵਿਧੀਆਂ ਦਾ ਕੇਂਦਰ ਹੋਣ ਕਾਰਨ ਇਥੋਂ ਦੇ ਅਧਿਕਾਰੀਆਂ ਨੂੰ ਹਰ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਖੁਫੀਆ ਏਜੰਸੀਆਂ ਨੂੰ ਦੇਣ ਲਈ ਕਿਹਾ ਗਿਆ ਹੈ।
ਮੁਸਲਮਾਨਾਂ ਨੂੰ ਵੀ ਟੋਪੀ ਪਹਿਨਾ ਰਹੀ ਹੈ 'ਆਪ'
NEXT STORY