ਸਿਰਸਾ- ਅੱਜ ਦੇ ਸਮੇਂ 'ਚ ਪੁਲਸ ਕਰਮਚਾਰੀ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਅਮਲ ਕਰਨ 'ਚ ਚਾਹੇ ਥੋੜ੍ਹੀ ਦੇਰੀ ਕਰਦੇ ਹਨ ਪਰ ਬੁੱਧਵਾਰ ਰਾਤ ਨੂੰ ਇਕ ਪੁਲਸ ਕਰਮਚਾਰੀ ਦੀ ਫਰਿਆਦ ਸੁਣ ਉਸ ਨੂੰ ਬਚਾਉਣ ਲਈ ਔਰਤ ਨੇ ਬੇਟੇ ਸਮੇਤ ਅੱਗ 'ਚ ਛਾਲ ਲਗਾ ਦਿੱਤੀ। ਘਟਨਾ ਹਰਿਆਣਾ ਦੇ ਡੱਬਵਾਲੀ (ਸਿਰਸਾ) ਦੀ ਹੈ। ਪੁਲਸ ਕਰਮਚਾਰੀਆਂ ਸਮੇਤ ਪੂਰਾ ਪਿੰਡ ਉਸ ਬਹਾਦਰ ਔਰਤ ਤੇ ਉਸ ਦੇ ਬੇਟੇ 'ਤੇ ਮਾਣ ਕਰ ਰਿਹਾ ਹੈ।
ਘਟਨਾ ਕੁਝ ਇਸ ਤਰ੍ਹਾਂ ਹੋਈ ਕਿ ਬੁੱਧਵਾਰ ਰਾਤ ਨੂੰ ਸੀਆਈਏ ਡੱਬਵਾਲੀ ਦੇ ਬੁਲਾਰੇ ਏਐੱਸਆਈ ਰਾਕੇਸ਼ ਕੁਮਾਰ ਕੇਂਦਰ ਦੇ ਨੇੜੇ ਬਣੇ ਮਕਾਨ 'ਚ ਸੌ ਰਿਹਾ ਸੀ। ਰਾਤ ਲੱਗਭਗ 12 ਵਜੇ ਸ਼ਾਰਟ ਸਰਕਟ ਕਾਰਨ ਚੰਗਿਆੜੇ ਉਨ੍ਹਾਂ ਦੇ ਬੈੱਡ 'ਤੇ ਡਿੱਗ ਗਏ ਜਿਸ ਕਾਰਨ ਅੱਗ ਲੱਗ ਗਈ। ਅੱਗ 'ਚ ਘਿਰਿਆ ਦੇਖ ਉਸ ਨੇ ਖੁਦ ਨੂੰ ਬਚਾਉਣ ਲਈ ਬਾਥਰੂਮ 'ਚ ਬੰਦ ਕਰ ਲਿਆ। ਉਸ ਸਮੇਂ ਸੀ. ਆਈ. ਏ. ਕੇਂਦਰ 'ਚ ਕਰਮਚਾਰੀ ਮੌਜੂਦ ਸਨ ਪਰ ਕਿਸੇ ਨੇ ਵੀ ਉਸ ਦੀ ਗੁਹਾਰ ਨਾ ਸੁਣੀ। ਲੱਗਭਗ ਅੱਧੇ ਘੰਟੇ ਤੱਕ ਸਹਾਇਤਾ ਨਾ ਮਿਲੀ। ਲੱਗਭਗ 100 ਫੁੱਟ ਦੂਰ ਰਹਿ ਰਹੀ ਮਮਤਾ ਆਪਣੇ 13 ਸਾਲ ਦੇ ਬੇਟੇ ਸ਼ਿਵਾ ਨਾਲ ਲੋਹੇ ਦਾ ਡੰਡਾ ਲੈ ਕੇ ਬਾਹਰ ਆਈ। ਪੁਲਸ ਕਰਮਚਾਰੀ ਦੀ ਗੁਹਾਰ 'ਤੇ ਔਰਤ ਆਪਣੇ ਬੇਟੇ ਦੇ ਨਾਲ ਉਸ ਨੂੰ ਬਚਾਉਣ ਲਈ ਮੌਕੇ 'ਤੇ ਆ ਗਈ। ਮਮਤਾ ਨੇ ਬਹਾਦਰੀ ਅਤੇ ਸਮਝਦਾਰੀ ਨਾਲ ਕਮਰੇ 'ਚ ਛਲਾਂਗ ਲਗਾ ਖਿੜਕੀ ਖੋਲ੍ਹੀ ਅਤੇ ਉਸ ਦੇ ਪੁੱਤਰ ਨੇ ਦੂਜੇ ਕਮਰੇ ਦੀ ਖਿੜਕੀ ਖੋਲ੍ਹੀ ਜਿਸ ਤੋਂ ਧੂੰਆਂ ਬਾਹਰ ਨਿਕਲ ਗਿਆ। ਮਾਂ-ਬੇਟੇ ਨੇ ਬਾਥਰੂਮ 'ਚ ਫੱਸੇ ਪੁਲਸ ਕਰਮਚਾਰੀ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ। ਇਸ ਤੋਂ ਬਾਅਦ ਮੌਕੇ 'ਤੇ ਆਏ ਪੁਲਸ ਕਰਮਚਾਰੀਆਂ ਨੇ ਗ੍ਰਾਮਿਣ ਦੇ ਨਾਲ ਮਿਲ ਕੇ ਲੱਗਭਗ ਇਕ ਘੰਟੇ ਬਾਅਦ ਅੱਗ 'ਤੇ ਕਾਬੂ ਪਾ ਲਿਆ।
ਮਮਤਾ ਜਿਸ ਨੇ ਇਕ ਪੁਲਸ ਕਰਮਚਾਰੀ ਦੀ ਜਾਨ ਬਚਾਈ ਹੈ। ਉਹ ਲੋਕਾਂ ਦੇ ਘਰਾਂ 'ਚ ਭਾਂਡੇ ਸਾਫ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੀ ਹੈ। ਉਸ ਦਾ ਪਤੀ ਮੋਹਨ ਲਾਲ ਮਜ਼ਦੂਰੀ ਕਰਦਾ ਹੈ। ਮਮਤਾ ਦੇ ਤਿੰਨ ਬੱਚੇ ਹਨ। ਔਰਤ ਦੀ ਬਹਾਦਰੀ ਅਤੇ ਸਮਝਦਾਰੀ 'ਤੇ ਪੁਲਸ ਕਰਮਚਾਰੀ ਉਸ ਦੀ ਪ੍ਰਸ਼ੰਸ਼ਾ ਕਰਦੇ ਥੱਕ ਨਹੀਂ ਰਹੇ ਹਨ।
ਓਬਾਮਾ 'ਤੇ ਮੰਡਰਾ ਰਿਹੈ ਅੱਤਵਾਦੀ ਹਮਲੇ ਦਾ ਖਤਰਾ
NEXT STORY