ਨਵੀਂ ਦਿੱਲੀ- ਭਾਰਤ ਦੇ ਚੁਸਤ ਅਤੇ ਫਿੱਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਦਮ ਨਾਲ ਕਦਮ ਮਿਲਾਉਣ ਦਾ ਦਬਾਅ ਕਹੋ ਜਾਂ ਫਿਰ ਸਿਹਤ ਦੇ ਪ੍ਰਤੀ ਜਾਗੀ ਖੁਦ ਦੀ ਇੱਛਾ ਪਰ ਸੱਚ ਤਾਂ ਇਹ ਹੈ ਕਿ ਇਨੀਂ ਦਿਨੀਂ ਟੀਮ ਮੋਦੀ ਦੇ ਮੈਂਬਰ ਖੁਦ ਨੂੰ ਫਿੱਟ ਰੱਖਣ ਲਈ ਨਾ ਸਿਰਫ ਭਾਰ ਘਟਾਉਣ 'ਚ ਲੱਗੇ ਹੋਏ ਹਨ ਸਗੋਂ ਯੋਗਾ, ਜਿੰਮ ਤੋਂ ਲੈ ਕੇ ਡਾਈਟ ਪਲੈਨ ਤੱਕ ਅਪਣਾ ਰਹੇ ਹਨ। ਕੁਝ ਨੇ ਯੋਗਾ ਅਤੇ ਜਿੰਮ ਦਾ ਸਹਾਰਾ ਲਿਆ ਹੈ ਤਾਂ ਕੁਝ ਨੇ ਸਵੇਰੇ ਦੀ ਸੈਰ। ਕੁਝ ਮੰਤਰੀ ਅਜਿਹੇ ਵੀ ਹਨ ਜਿਨ੍ਹਾਂ ਨੇ ਭਾਰ ਘਟਾਉਣ ਅਤੇ ਚੁਸਤ ਰਹਿਣ ਲਈ ਰਾਤ ਦਾ ਖਾਣਾ ਵੀ ਛੱਡ ਦਿੱਤਾ ਹੈ ਜਦਕਿ ਕੁਝ ਮੰਤਰੀਆਂ ਨੇ ਆਪਣੀ ਖੁਰਾਕ ਘੱਟ ਕਰ ਲਈ ਹੈ। ਖੁਦ ਨੂੰ ਫਿੱਟ ਰੱਖਣ ਲਈ ਯੋਗਾ ਕਰਨ ਵਾਲੇ ਨਰਿੰਦਰ ਮੋਦੀ ਨੇ ਵੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣਾ ਭਾਰ ਘੱਟ ਕੀਤਾ ਹੈ। ਖਾਸ ਗੱਲ ਇਹ ਹੈ ਕਿ ਟੀਮ ਮੋਦੀ ਦੇ ਟੌਪ-6 'ਚ ਸ਼ਾਮਲ ਮੰਤਰੀ ਜਿਨ੍ਹਾਂ ਨੂੰ ਦੇਰ ਤੋਂ ਉੱਠਣ ਦੀ ਆਦਤ ਸੀ। ਉੁਨ੍ਹਾਂ ਨੇ ਵੀ ਸੈਰ ਕਰਨਾ ਸ਼ੁਰੂ ਕਰ ਦਿੱਤੀ ਹੈ।
ਸੁਸ਼ਮਾ ਨੇ 7 ਤਾਂ ਨਾਇਡੂ ਨੇ ਘਟਾਇਆ 10 ਕਿਲੋ ਭਾਰ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 4 ਮਹੀਨਿਆਂ 'ਚ 7 ਕਿਲੋ ਭਾਰ ਘੱਟ ਕੀਤਾ ਹੈ ਉਥੇ ਹੀ ਨਾਇਡੂ ਨੇ 10 ਕਿਲੋ ਤੋਂ ਜ਼ਿਆਦਾ ਭਾਰ ਘਟਾਇਆ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ, ਤਕਨੀਕ ਮੰਤਰੀ ਡਾ ਹਰਸ਼ ਵਰਧਨ, ਖਾਧ ਮੰਤਰੀ ਰਾਮ ਵਿਲਾਸ, ਕਾਨੂੰਨ ਮੰਤਰੀ ਸਦਾਨੰਦ ਗੌਡਾ ਅਤੇ ਹੋਰ ਮੰਤਰੀਆਂ ਨੇ ਵੀ ਆਪਣਾ ਭਾਰ ਘਟਾ ਲਿਆ ਹੈ। ਵਿਤ ਮੰਤਰੀ ਅਰੁਣ ਜੇਟਲੀ ਨੇ ਤਾਂ ਮੰਤਰੀ ਬਣਨ ਦੇ ਨਾਲ ਸਰਜਰੀ ਰਾਹੀਂ 23 ਕਿਲੋ ਭਾਰ ਘਟਾ ਚੁੱਕੇ ਹਨ।
ਮੋਦੀ ਮੰਤਰੀ ਮੰਡਲ ਦੇ ਮੈਂਬਰ ਸੁਰੇਸ਼ ਪ੍ਰਭੂ, ਮਨੋਹਰ, ਪੀਯੂਸ਼ ਗੋਇਲ, ਜਨਰਲ ਵੀਕੇ ਸਿੰਘ, ਰਾਜਵਰਧਨ ਸਿੰਘ ਰਾਠੌਰ, ਨਿਰਮਲ ਸੀਤਾਰਮਣ ਅਤੇ ਰਾਜੀਵ ਪ੍ਰਤਾਪ ਵਰਗੇ ਕਈ ਅਜਿਹੇ ਮੰਤਰੀ ਵੀ ਹਨ ਜਿਹੜੇ ਕਿ ਪਹਿਲਾਂ ਤੋਂ ਹੀ ਫਿੱਟ ਹਨ।
ਪੁਲਸ ਵਾਲੇ ਦੀ ਜਾਨ ਬਚਾਉਣ ਲਈ ਮੌਤ ਨਾਲ ਖੇਡੀ ਬਹਾਦਰ ਔਰਤ
NEXT STORY