ਨਵੀਂ ਦਿੱਲੀ- ਪੂਰਾ ਉੱਤਰ ਭਾਰਤ ਕੜਾਕੇ ਦੀ ਠੰਡ ਅਤੇ ਧੁੰਦ ਤੋਂ ਪਰੇਸ਼ਾਨ ਹੈ। ਆਮ ਤੌਰ 'ਤੇ ਸਾਰੀਆਂ ਰੇਲਾਂ ਕੁਝ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ ਪਰ ਇਲਾਹਾਬਾਦ-ਸਹਾਰਨਪੁਰ ਨੌਚੰਦੀ ਐਕਸਪ੍ਰੈੱਸ ਕੁਝ ਘੰਟਿਆਂ ਨਹੀਂ ਸਗੋਂ ਪੂਰੇ 7 ਦਿਨਾਂ ਦੀ ਦੇਰੀ ਨਾਲ ਚੱਲ ਰਹੀ ਹੈ। ਮੇਰਠ 'ਚ ਪਿਛਲੇ 7 ਦਿਨਾਂ ਤੋਂ ਖੜ੍ਹੀ ਨੌਚੰਦੀ ਐਕਸਪ੍ਰੈੱਸ ਰੋਜ਼ਾਨਾ ਇਲਾਹਾਬਾਦ ਤੋਂ ਸ਼ਾਮ 5.40 ਵਜੇ ਖੁੱਲ੍ਹਦੀ ਹੈ ਅਤੇ ਸਵੇਰੇ ਲਗਭਗ 8.30 ਵਜੇ ਮੇਰਠ ਪੁੱਜਦੀ ਹੈ। ਇੱਥੇ ਥੋੜ੍ਹੀ ਦੇਰ ਹਾਲਟ 'ਚ ਖੜ੍ਹੀ ਹੋਣ ਤੋਂ ਬਾਅਦ ਰੇਲ ਵਾਪਸ ਇਲਾਹਾਬਾਦ ਲਈ ਰਵਾਨਾ ਹੁੰਦੀ ਹੈ ਪਰ 7 ਦਿਨ ਪਹਿਲਾਂ ਇੱਥੇ ਪੁੱਜਣ ਦੇ ਬਾਅਦ ਤੀਂ ਇਹ ਰੇਲ ਮੇਰਠ 'ਚ ਹੀ ਖੜ੍ਹੀ ਹੈ। ਇਸ ਦੇ ਨਿਯਮਿਤ ਯਾਤਰੀ ਰੇਲ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ। ਮੇਰਠ ਤੋਂ ਸਹਾਰਨਪੁਰ ਜਾਣ ਵਾਲੇ ਯਾਤਰੀਆਂ ਲਈ ਇਹ ਰੇਲ ਪਹਿਲੀ ਪਸੰਦ ਰਹਿੰਦੀ ਹੈ, ਕਿਉਂਕਿ ਇਸ ਦਾ ਸਮਾਂ ਦਫਤਰ ਅਤੇ ਕਾਲਜ ਜਾਣ ਵਾਲਿਆਂ ਲਈ ਸਹੂਲਤਜਨਕ ਰਹਿੰਦਾ ਹੈ। ਪਿਛਲੇ ਵੀਰਵਾਰ ਨੂੰ ਰੇਲ 8 ਘੰਟਿਆਂ ਦੀ ਦੇਰੀ ਨਾਲ ਸ਼ਾਮ 4.30 ਵਜੇ ਮੇਰਠ ਪੁੱਜੀ।
ਜ਼ਿਕਰਯੋਗ ਹੈ ਕਿ ਇਸ ਰੂਟ 'ਤੇ ਚੱਲਣ ਵਾਲਿਆਂ ਹੋਰ ਰੇਲਾਂ ਵੀ ਕਈ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ। ਬੁੱਧਵਾਰ ਨੂੰ ਰਾਜਰਾਣੀ ਐਕਸਪ੍ਰੈੱਸ ਨੂੰ ਕਾਫੀ ਦੇਰ ਤੋਂ ਮੇਰਠ ਪੁੱਜਣ ਕਾਰਨ ਰੱਦ ਕਰਨਾ ਪਿਆ। ਇਸੇ ਤਰ੍ਹਾਂ ਮੁੰਬਈ-ਬਾਂਦਰਾ ਐਕਸਪ੍ਰੈੱਸ, ਦਿੱਲੀ-ਜੰਮੂ ਸ਼ਾਲਿਮਾਰ ਬਾਗ, ਸੰਗਮ ਐਕਸਪ੍ਰੈੱਸ ਵੀ ਕਾਫੀ ਲੇਟ ਚੱਲ ਰਹੀ ਹੈ। ਸਹਾਰਨਪੁਰ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਨੂੰ ਲਖਨਊ ਤੋਂ ਇਲਾਹਾਬਾਦ ਦਰਮਿਆਨ ਰੋਜ਼ਾਨਾ ਸਫਰ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੌਚੰਡੀ ਐਕਸਪ੍ਰੈੱਸ ਦੀ 7 ਦਿਨਾਂ ਦੀ ਮੈਰਾਥਨ ਦੇਰੀ ਕਾਰਨ ਯਾਤਰੀਆਂ ਨੂੰ ਸੜਕ ਮਾਰਗ ਤੋਂ ਆਪਣੀ ਯਾਤਰਾ ਤੈਅ ਕਰਨੀ ਪਈ। ਮੇਰਠ 'ਚ ਸਟੇਸ਼ਨ ਮਾਸਟਰ ਆਰ. ਪੀ. ਤ੍ਰਿਪਾਠੀ ਨੇ ਦੱਸਿਆ ਕਿ ਨੌਚੰਦੀ ਐਕਸਪ੍ਰੈੱਸ 8 ਘੰਟਿਆਂ ਦੀ ਦੇਰੀ ਨਾਲ ਮੇਰਠ ਪੁੱਜੀ ਅਤੇ ਉਸ ਦੇ ਬਾਅਦ ਤੋਂ ਇੱਥੇ ਖੜ੍ਹੀ ਸੀ ਪਰ ਹੁਣ ਉਸ ਨੂੰ ਸਹਾਰਨਪੁਰ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਭਾਰ ਘਟਾਉਣ ਲਈ ਮੋਦੀ ਦੇ ਮੰਤਰੀ ਕਰ ਰਹੇ ਹਨ ਡਾਈਟਿੰਗ
NEXT STORY