ਜੈਪੁਰ- ਭਾਰਤ 'ਤੇ ਅੱਤਵਾਦ ਦਾ ਸਭ ਤੋਂ ਵੱਡਾ ਖਤਰਾ ਮੰਡਰਾ ਰਿਹਾ ਹੈ। ਇੰਡੀਅਨ ਮੁਜਾਹਿਦੀਨ (ਆਈ. ਐੱਮ.) ਦੇ ਅੱਤਵਾਦੀਆਂ ਨੇ ਧਮਕੀ ਦਿੱਤੀ ਗਈ ਹੈ ਕਿ ਉਹ 26 ਜਨਵਰੀ ਨੂੰ ਧਮਾਕੇ ਕਰਨਗੇ। ਰਾਜਸਥਾਨ ਦੇ ਗ੍ਰਹਿ ਮੰਤਰੀ ਸਮੇਤ ਸੂਬੇ ਦੇ 10 ਕੈਬਨਿਟ ਮੰਤਰੀਆਂ ਅਤੇ 6 ਸੂਬਾ ਮੰਤਰੀਆਂ ਨੂੰ ਸਰਕਾਰੀ ਈ-ਮੇਲ ਆਈ. ਡੀ. 'ਤੇ ਆਈ. ਐੱਮ. ਦੇ ਅੱਤਵਾਦੀਆਂ ਦੇ ਨਾਂ ਤੋਂ ਧਮਕੀ ਦਿੱਤੀ ਗਈ ਹੈ।
ਇਸ ਈ-ਮੇਲ 'ਚ ਲਿਖਿਆ ਹੈ ਕਿ ਉਹ 26 ਜਨਵਰੀ ਨੂੰ ਧਮਾਕੇ ਕਰਨਗੇ। ਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ ਧਮਾਕੇ ਕਰਨਗੇ, ਰੋਕ ਸਕਦੇ ਹੋ ਤਾਂ ਰੋਕ ਲਓ। ਇੰਡੀਆਨ ਮੁਜਾਹਿਦੀਨ ਦੇ ਧਮਕੀ ਭਰੇ ਈ-ਮੇਲ ਗ੍ਰਹਿ ਮੰਤਰੀ ਸਮੇਤ 10 ਕੈਬਨਿਟ ਮੰਤਰੀਆਂ ਨੂੰ ਸਰਕਾਰੀ ਈ-ਮੇਲ 'ਤੇ ਮਿਲੇ, ਜਿਸ ਵਿਚ ਉਨ੍ਹਾਂ ਨੇ ਧਮਕੀ ਦਿੱਤੀ ਹੈ। ਆਈ. ਐੱਮ. ਦੇ ਅੱਤਵਾਦੀਆਂ ਵਲੋਂ ਭੇਜੇ ਗਏ ਇਹ ਈ-ਮੇਲ ਮੰਤਰੀਆਂ ਨੂੰ 22 ਦਸੰਬਰ ਨੂੰ ਮਿਲੇ।
ਅੱਤਵਾਦੀਆਂ ਵਲੋਂ ਇਸ ਤਰ੍ਹਾਂ ਦੇ ਧਮਕੀ ਭਰੇ ਈ-ਮੇਲ 26 ਜਨਵਰੀ ਅਤੇ 15 ਅਗਸਤ ਨੂੰ ਆਉਂਦੇ ਹਨ। ਇਸ ਤਰ੍ਹਾਂ ਦੇ ਈ-ਮੇਲ ਭੇਜਣ ਕਾਰਨ ਸੂਬੇ ਦੀ ਅੰਦਰੂਨੀ ਸੁਰੱਖਿਆ ਏਜੰਸੀਆਂ ਇਸ ਨੂੰ ਗੰਭੀਰ ਤੌਰ 'ਤੇ ਲੈ ਕੇ ਜਾਂਚ ਵਿਚ ਜੁਟ ਗਈ ਹੈ। ਅੱਤਵਾਦੀਆਂ ਦੀਆਂ ਇਸ ਤਰ੍ਹਾਂ ਦੀ ਹਰਕਤਾਂ ਤੋਂ ਸੁਚੇਤ ਰੱਖਣ ਲਈ ਪੁਲਸ ਚੌਕਸ ਹੋ ਗਈ ਹੈ ਅਤੇ ਰਾਜਸਥਾਨ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੰਘਣੀ ਧੁੰਦ ਕਾਰਨ ਰੇਲ ਕੁਝ ਘੰਟੇ ਨਹੀਂ, 7 ਦਿਨ ਲੇਟ ਪੁੱਜੀ
NEXT STORY