ਸੂਰਤ- ਪੁਲਸ ਕਰਮਚਾਰੀਆਂ ਦੀ ਜ਼ਿੰਮੇਵਾਰੀ ਦੇਸ਼ ਦੀ ਰਾਖੀ ਲਈ ਹੁੰਦੀ ਹੈ। ਜੇਕਰ ਉਹ ਹੀ ਆਪਣੇ ਜ਼ਿੰਮੇਵਾਰੀ ਤੋਂ ਮੂੰਹ ਮੋੜ ਲੈ ਤਾਂ ਆਪ ਜਨਤਾ ਦਾ ਕੀ ਬਣੂੰ। ਖਾਕੀ ਵਰਦੀ ਤਾਂ ਉਹ ਪਹਿਨਣ ਲੈਂਦੇ ਹਨ ਪਰ ਆਪਣੇ ਫਰਜ਼ਾਂ ਨੂੰ ਛਿੱਕੇ 'ਤੇ ਟੰਗ ਕੇ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੰਦੇ ਹਨ। ਕੁਝ ਅਜਿਹਾ ਹੀ ਦੇਖ ਨੂੰ ਮਿਲਿਆ ਗੁਜਰਾਤ ਦੇ ਸੂਰਤ 'ਚ। ਜਿੱਥੇ ਇਕ ਖਾਕੀ ਵਰਦੀ ਪਹਿਨੇ ਸਬ ਇੰਸਪੈਕਟਰ ਨਸ਼ੇ 'ਚ ਧੁੱਤ ਹੈ ਅਤੇ ਡਾਂਸਰ ਨਾਲ ਠੁਮਕੇ ਲਾ ਰਿਹਾ ਹੈ। ਬਸ ਇੰਨਾ ਹੀ ਨਹੀਂ ਉਹ ਡਾਂਸਰ ਨਾਲ ਠੁਮਕੇ ਵੀ ਲਾ ਰਿਹਾ ਹੈ ਅਤੇ ਉਸ 'ਤੇ ਜੰਮ ਕੇ ਪੈਸੇ ਵੀ ਉਡਾ ਰਿਹਾ ਹੈ। ਡਾਂਸਰ ਨਾਲ ਠੁਮਕੇ ਲਾਉਣ ਵਾਲੇ ਸਬ ਇੰਸਪੈਕਟਰ ਦਾ ਵੀਡੀਓ ਵਾਇਰਲ ਹੋ ਗਿਆ ਹੈ।
ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਖਾਕੀ ਵਰਦੀ ਪਹਿਨੇ ਇਹ ਸਬ ਇੰਸਪੈਕਟਰ ਉਸ ਸਮੇਂ ਡਿਊਟੀ 'ਤੇ ਤਾਇਨਾਤ ਸੀ। ਸੂਰਤ ਪੁਲਸ ਨੇ ਖਾਕੀ ਵਰਦੀ ਪਹਿਨੇ ਡਾਂਸ ਕਰ ਰਹੇ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਹੈ।
ਦਰਅਸਲ ਸਬ ਇੰਸਪੈਕਟਰ ਡੀ. ਸੀ. ਸੋਲੰਕੀ ਡਿੰਡੋਲੀ ਇਲਾਕੇ 'ਚ ਇਕ ਜਨਮਦਿਨ ਪਾਰਟੀ 'ਚ ਗਏ ਗਿਆ ਸੀ। ਜਿੱਥੇ ਜਸ਼ਨ ਲਈ ਡਾਂਸਰ ਦਾ ਵੀ ਇੰਤਜ਼ਾਮ ਸੀ। ਬਸ ਫਿਰ ਕੀ ਸੀ ਸਬ ਇੰਸਪੈਕਟਰ ਸਟੇਜ਼ 'ਤੇ ਚੜ੍ਹ ਗਿਆ ਅਤੇ ਡਾਂਸਰ ਨਾਲ ਠੁਮਕੇ ਵੀ ਲਾਏ। ਸਬ ਇੰਸਪੈਕਟਰ ਦੀ ਇਸ ਕਰਤੂਤ ਨੂੰ ਕਿਸੇ ਸ਼ਖਸ ਨੇ ਆਪਣੇ ਮੋਬਾਈਲ 'ਚ ਕੈਦ ਕਰ ਲਿਆ। ਉੱਧਰ ਪੁਲਸ ਨੇ ਸੋਲੰਕੀ ਵਿਰੁੱਧ ਜਾਂਚ ਰਿਪੋਰਟ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ।
ਆਈ. ਐੱਮ. ਨੇ ਦਿੱਤੀ ਧਮਾਕੇ ਕਰਨ ਦੀ ਧਮਕੀ, ਕਿਹਾ ਰੋਕ ਸਕਦੇ ਹੋ ਤਾਂ ਰੋਕ ਲਓ
NEXT STORY